ਸੁੰਦਰ-'ਪਹਿਲੇ ਏਹੋ ਸਮਝਕੇ ਹੀ ਤੁਹਾਨੂੰ ਜਾਇਦਾਦ ਦਿਤੀ ਗਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹਦੀ ਇਕ ਲੜਕੀ ਵੀ ਹੈ।'
ਮੈਂ-'ਤਾਂ ਐਨੇ ਦਿਨ ਕਿਥੇ ਗੁੰਮ ਰਹੀ?'
ਸੁੰਦਰ-'ਪ੍ਰੇਮ ਚੰਦ ਦੀ ਇਸਤ੍ਰੀ ਤਾਂ ਪਹਿਲੇ ਹੀ ਮਰ ਚੁਕੀ ਸੀ। ਕੰਨਿਆ ਦਾ ਪਾਲਣਾ ਔਖਾ ਜਾਣਕੇ ਉਹਨੇ ਉਸ ਨੂੰ ਆਪਣੀ ਸਾਲੀ ਦੇ ਹਵਾਲੇ ਕਰ ਦਿਤਾ ਸੀ। ਮਾਸੀ ਨੇ ਵੀ ਭਣੇਵੀਂ ਨੂੰ ਆਪਣੀ ਧੀ ਵਾਂਗ ਹੀ ਪਾਲਿਆ ਹੈ। ਪ੍ਰੇਮ ਚੰਦ ਦੇ ਮਰਨ ਬਾਅਦ ਪੁਲਸ ਉਸਦਾ ਸਭ ਕੁਝ ਜਬਤ ਕਰਕੇ ਲੈ ਗਈ ਤੇ ਸਰਕਾਰੀ ਕਾਗਜ਼ਾਂ ਵਿਚ ਉਹਨੂੰ ਲਾਵਾਰਸ ਵਖਾਇਆ ਗਿਆ ਸੀ। ਮੈਂ ਵੀ ਪਹਿਲੇ ਇਹ ਸਮਝਦਾ ਸੀ ਪਰ ਬਾਅਦ ਵਿਚ ਉਸਦੇ ਇਕ ਗਵਾਂਢੀ ਨੇ ਮੈਨੂੰ ਦਸਿਆ ਹੈ ਕਿ ਸ਼ੁਕਲਾ ਉਸੇ ਦੀ ਹੀ ਲੜਕੀ ਹੈ, ਤੇ ਮੈਂ ਵੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਹੈ।'
ਮੈਂ-'ਪਤਾ ਨਹੀਂ ਤੁਸੀਂ ਕੋਈ ਹੋਰ ਹੀ ਲੜਕੀ ਫੜ ਕੇ ਉਸਨੂੰ ਸ਼ੁਕਲਾ ਬਣਾ ਦਿੱਤਾ ਹੋਵੇ। ਇਸਦਾ ਕੀ ਪ੍ਰਮਾਨ ਹੈ?'
ਇਹ ਸੁਣਦਿਆਂ ਹੀ ਲਾਲਾ ਸੁੰਦਰ ਦਾਸ ਨੇ ਮੇਰੇ ਹਥ ਕਾਗਜ਼ਾਂ ਦਾ ਮੁਠਾ ਫੜਾ ਦਿੱਤਾ ਤੇ ਕਿਹਾ, 'ਇਹ ਸਾਰੇ ਪ੍ਰਮਾਨ ਹਨ, ਰਤਾ ਇਨ੍ਹਾਂ ਨੂੰ ਪੜ੍ਹ ਵੇਖੋ।'
ਮੈਂ ਉਨ੍ਹਾਂ ਕਾਗਜ਼ਾਂ ਨੂੰ ਪੜ੍ਹਨਾਂ ਅਰੰਭ ਕੀਤਾ। ਉਹ ਸਰਕਾਰੀ ਗਵਾਹੀਆਂ ਦੀਆਂ ਨਕਲਾਂ ਸਨ ਤੇ ਉਨ੍ਹਾਂ ਤੋਂ ਸਿਧ ਹੁੰਦਾ ਸੀ ਜੁ ਪ੍ਰੇਮ ਚੰਦ ਦੇ ਸਾਂਢੂ ਦਾ ਨਾਮ ਕਾਂਸ਼ੀਰਾਮ ਅਰ ਉਸਦੀ ਕੰਨਿਆ ਦਾ ਨਾਮ ਸ਼ੁਕਲਾ ਹੈ।
ਜਿੰਨੇ ਵੀ ਪ੍ਰਮਾਨ ਮੈਂ ਪੜ੍ਹੇ ਉਹ ਸਾਰੇ ਦੇ ਸਾਰੇ ਭਿਆਨਕ ਸਨ ਅਰ ਉਹਨਾਂ ਦਾ ਇਕ ੨ ਅੱਖਰ ਸਾਨੂੰ ਅਕ੍ਰਿਤਘਨ ਬਣਾਕੇ ਆਖ ਰਿਹਾ ਕਿ ਜਿਸ ਦੌਲਤ ਦੇ ਆਸਰੇ ਤੁਸੀਂ ਐਨੇ ਅਨੰਦ ਲੁਟੇ ਹਨ ਉਹ ਵਾਸਤਵ ਵਿਚ ਤੁਹਾਡੀ ਨਹੀਂ ਹੈ ਅਤੇ ਉਸਦੀ ਅਧਿਕਾਰਨ ਅੰਨ੍ਹੀ ਫੁਲਾਂ
੪੭.