ਪੰਨਾ:ਅਨੋਖੀ ਭੁੱਖ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਾਲੀ ਨਹੀਂ ਸਗੋਂ ਹੁਣ ਸ੍ਰੀ ਮਤੀ ਸ਼ੁਕਲਾ ਦੇਵੀ ਹੈ ।

ਪਹਿਲਾ ਕਾਗਜ਼ ਜੇਹੜਾ ਮੇਰੇ ਹਥ ਦਿਤਾ ਗਿਆ। ਉਸ ਤੋਂ ਪਿਤਾ ਤੇ ਧੀ ਦਾ ਨਾਉਂ ਪ੍ਰੇਮ ਅਤੇ ਸ਼ੁਕਲਾ ਠੀਕ ਸਿੱਧ ਹੁੰਦਾ ਸੀ । ਸੁੰਦਰ ਦਾਸ ਨੇ ਕਿਹਾ, 'ਜੇ ਤੁਹਾਨੂੰ ਅਜੇ ਵੀ ਕੁਝ , ਸ਼ੰਕਾ ਹੈ ਤਾਂ ਇਸ ਨੂੰ ਸਾਰਾ ਹੀ ਪੜ੍ਹ ਲਓ ।'

ਉਸ ਵਿਚ ਲਿਖਿਆ ਸੀ- ਚਹੁੰ ਵਰ੍ਹਿਆਂ ਦੀ ਇਕ ਲੜਕੀ ਹੈ । ਇਕ ਹਫਤਾ ਹੋਇਆ ਜੁ ਲੌਢੇ ਵੇਲੇ ਉਸਦਾ ਕੜਾ ਚੋਰੀ ਹੋ ਗਿਆ ।'

ਉਹ ਨਕਲ ਤੇ ਤਾਰੀਖ਼ ੧੪ ਵਰ੍ਹੇ ਪਹਿਲਾਂ ਦੀ ਸੀ।

ਸੁੰਦਰ ਦਾਸ-'ਤੁਸੀਂ ਦਸੋ ਜੋ ਐਸ ਵੇਲੇ ਕੰਨਿਆਂ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ ?'

ਮੈਂ-'੧੮ ਵਰ੍ਹੇ ।'

ਸੁੰਦਰ ਦਾਸ- 'ਸ਼ੁਕਲਾ ਦੀ ਉਮਰ ਕਿੰਨੀ ਹੈ ?'

ਮੈਂ-'ਲੱਗ ਪਗ ੧੮ ਵਰ੍ਹੇ।'

ਸੁੰਦਰ-'ਪੜ੍ਹੀ ਚਲੋ । ਅਗੇ ਜਾ ਕੇ ਪ੍ਰੇਮ ਚੰਦ ਲੜਕੀ ਦਾ ਨਾਉਂ ਵੀ ਦਸਦਾ ਹੈ ।'

ਮੈਂ ਪੜ੍ਹਦਾ ਗਿਆ ਤੇ ਵੇਖਿਆ ਜੁ ਕੜੇ ਦੀ ਚੋਰੀ ਵੇਲੇ ਇਕ ਥਾਂ ਪ੍ਰੇਮ ਚੰਦ ਨੇ ਕਿਹਾ ਸੀ ਕਿ ਇਹ ਕੜਾ ਮੇਰੀ ਕੰਨਿਆ ਸ਼ੁਕਲਾ ਦਾ ਹੈ।

ਹੁਣ ਮੇਰਾ ਸੰਦੇਹ ਦੂਰ ਹੋ ਗਿਆ ਪਰ ਫੇਰ ਵੀ ਪੜ੍ਹਦਾ ਗਿਆ । ਅਗੇ ਜਾ ਕੇ ਅਦਾਲਤ ਵਲੋਂ ਸਵਾਲ ਹੋਇਆ, 'ਤੂੰ ਏਨਾ ਗਰੀਬ ਹੈਂ, ਇਹ ਸੋਨੇ ਦੇ ਕੜੇ ਤੇਰੇ ਪਾਸੋ ਕਿਥੋਂ ਆਏ !' ਇਸ ਦੇ ਉਤਰ ਵਿਚ , ਪ੍ਰੇਮ ਚੰਦ ਨੇ ਕਿਹਾ ਸੀ, 'ਠੀਕ ਹੈ, ਮੈਂ ਗਰੀਬ ਹਾਂ ਪਰ ਮੇਰਾ ਭਰਾ ਖੇਮ ਚੰਦ ਧੰਨ ਵਾਲਾ ਹੈ ਅਰ ਇਹ ਕੜੇ ਉਸ ਨੇ ਹੀ ਮੇਰੀ ਲੜਕੀ ਨੂੰ ਦਿੱਤੇ ਸਨ।'

ਹੁਣ ਇਸ ਗੱਲ ਵਿਚ ਕੋਈ ਸੰਦੇਹ ਨ ਰਿਹਾ ਕਿ ਪ੍ਰੇਮ ਚੰਦ ਸਾਡੇ ਖੇਮ ਚੰਦ ਦਾ ਭਰਾ ਹੀ ਸੀ ।

੪੮.