ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੁੰਦਰ ਦਾਸ ਨੇ ਕਿਹਾ- 'ਮੈਂ ਸਮਝਦਾ ਹਾਂ ਜੋ ਤੁਸੀਂ ਆਪ ਹੀ ਸਾਰੀ ਸੰਪਤਿ ਛੱਡ ਦੇਵੋਗੇ ਤਾਂ ਕਿ ਸਾਨੂੰ ਕਚਹਿਰੀ ਵਿਚ ਅਰਜੀ ਪਰਚਾ ਕਰਨ ਦੀ ਵਾਰੀ ਨਾ ਆਵੇ।'
ਮੈਂ-'ਮੇਰੇ ਵਲੋਂ ਤਾਂ ਭਾਵੇਂ ਹੁਣੇ ਹੀ ਲੈ ਲਵੋ, ਮੈਂ ਤਿਆਰ ਹਾਂ ਪਰ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਹੀ ਸਭ ਕੁਝ ਕਰ ਸਕਾਂਗਾ।'
ਕਚਹਿਰੀ ਜਾ ਕੇ ਮੈਂ ਅਸਲ ਕਾਗਜ਼ ਵੇਖੇ ਪਰ ਕੁਝ ਫਰਕ ਨਹੀਂ ਸੀ। ਸਾਰੀ ਸੰਪਤੀ ਸ਼ੁਕਲਾ ਦੀ ਹੋ ਗਈ।