ਪੰਨਾ:ਅਨੋਖੀ ਭੁੱਖ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਹ ਮਠਿਆਈ ਵੇਖ ਕੇ ਚੁਪ ਹੋ ਗਿਆ ਤੇ ਮੇਰੇ ਹਥੋਂ ਲੈ ਕੇ ਖਾਣ ਲਗ ਪਿਆ। ਜਦ ਸਾਰੀ ਖਾ ਚੁਕਾ, ਤਾਂ ਆਖਣ ਲੱਗਾ, 'ਲਾੜਾ ਕੀ ਕੰਮ ਕਰਦਾ ਏ?' ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਲਾੜੇ ਦਾ ਕੰਮ ਕੇਵਲ ਮਠਿਆਈ ਖਾਣਾ ਹੀ ਹੈ ਅਤੇ ਉਹ ਚਾਹੁੰਦਾ ਸੀ ਕਿ ਦਿਨੇਂ ਰਾਤ ਲਾੜਾ ਹੀ ਬਣਿਆ ਰਹੇ, ਪਰ ਮੈਂ ਗੱਲ ਵਲਾ ਕੇ ਆਖਿਆ, 'ਲਾੜਾ ਫੁੱਲਾਂ ਨੂੰ ਇਕੱਠਿਆਂ ਕਰ ਕੇ ਆਪਣੀ ਵਹੁਟੀ ਨੂੰ ਹਾਰ ਪ੍ਰੋਣ ਲਈ ਦਿੰਦਾ ਹੈ' ਇਹ ਸੁਣ ਕੇ ਉਹ ਮੈਨੂੰ ਫੁਲ ਇਕੱਠੇ ਕਰ ਕੇ ਦੇਣ ਲਗ ਪਿਆ।

ਮੇਰਾ ਇਹ ਇਕੋ ਹੀ ਵਿਆਹ ਹੋਇਆ ਹੈ।

ਹੁਣ ਮੈਂ ਅਜ ਕਲ ਦੀਆਂ ਚਟਕੀਲੀਆਂ ਮਟਕੀਲੀਆਂ ਪਾਸੋਂ ਪੁਛਦੀ ਹਾਂ ਕਿ ਕੀ ਮੈਂ ਵੀ ਪਤਿਬ੍ਰਤਾ ਕਹੀ ਜਾ ਸਕਦੀ ਹਾਂ ਜਾਂ ਨਹੀਂ ?