ਮੈਂ-'ਮੇਰੇ ਭਰਾ ਨੇ ਤੁਹਾਨੂੰ ਕਿਉਂ ਬੁਲਾਇਆ ਹੈ? ਕੀ ਉਹ ਜਾਇਦਾਦ ਛੱਡਣਾ ਨਹੀਂ ਚਾਹੁੰਦੇ?'
ਉਹ-'ਨਹੀਂ ਇਕ ਹੋਰ ਕੰਮ ਹੈ। ਤੁਸੀਂ ਜਾਣਦੇ ਹੀ ਹੋ ਕਿ ਸ਼ੁਕਲਾ ਹੁਣ ਧਨਵਾਨ ਹੋ ਗਈ ਹੈ ਤੇ ਹੁਣ ਉਹਦੇ ਨਾਲ ਵਿਆਹ ਕਰਨ ਲਈ ਕਈ ਥਾਵਾਂ ਤੋਂ ਸੁਨੇਹੇ ਆਉਂਦੇ ਹਨ। ਮੈਂ ਹੁਣ ਤੁਹਾਡੀ ਸੰਮਤੀ ਲੈਣ ਆਇਆ ਹਾਂ।'
'ਤੇ ਕੀ ਬਲਬੀਰ ਨਾਲ ਉਸਦਾ ਵਿਆਹ ਨਹੀਂ ਹੋ ਸਕਦਾ?'
'ਪਰ ਜੇ ਉਹਦੇ ਨਾਲੋਂ ਵੀ ਚੰਗਾ ਮੁੰਡਾ ਮਿਲ ਜਾਵੇ ਤਾਂ?'
ਮੈਂ-'ਕੀ ਉਸ ਵਿਚ ਕੋਈ ਦੋਸ਼ ਹੈ। ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਸ਼ੁਕਲਾ ਦੀ ਜਾਨ ਬਚਾਈ ਤੇ ਅਨੇਕਾਂ ਹੀਲਿਆਂ ਨਾਲ ਉਹਦੀ ਗਈ ਦੌਲਤ ਵਾਪਸ ਦਵਾਈ।'
ਉਹ- 'ਮੇਰਾ ਭਾਵ ਇਹ ਹੈ ਕਿ ਜੇ ਤੁਹਾਡੇ ਵਰਗਾ ਹੀ ਕੋਈ ਵਰ ਮਿਲ ਜਾਵੇ, ਤਾਂ ਕਿੰਨਾ ਚੰਗਾ ਹੋਵੇਗਾ।'
ਮੈਂ ਸੁਣਦਿਆਂ ਸਾਰ ਹੀ ਤ੍ਰਬਕ ਪਿਆ ਤੇ ਕਿਹਾ- 'ਮੈਂ ਬਲਬੀਰ ਨਾਲੋਂ ਚੰਗਾ ਵਰ ਨਹੀਂ ਹਾਂ ਕ੍ਰਿਪਾ ਕਰਕੇ ਮੈਨੂੰ ਖਿਮਾਂ ਕਰੋ ਮੈਨੂੰ ਸਾਫ ਸਾਫ ਦਸੋ ਕੀ ਆਪ ਮੇਰੇ ਨਾਲ ਸ਼ੁਕਲਾ ਦਾ ਵਿਆਹ ਕਰਨ ਆਏ ਹੋ?'
ਉਹ ਕੁਝ ਦੇਰ ਪਿਛੋਂ ਕਾਂਸ਼ੀ ਰਾਮ ਬੋਲਿਆ- 'ਹਾਂ ਅਜੇ ਤਕ ਏਹੋ ਵਿਚਾਰ ਹੈ ਤੇ ਜੇ ਇਹ ਸੰਬੰਧ ਹੋ ਜਾਵੇ ਤਾਂ ਚੰਗੀ ਗਲ ਹੀ ਹੈ।'
ਇਹ ਸੁਣ ਕੇ ਮੈਂ ਬੜਾ ਦੁਖੀ ਹੋਇਆ ਕਿ ਮੇਰਾ ਭਰਾ ਭਰਜਾਈ ਮੇਰੇ ਗਲ ਅੰਨ੍ਹੀ ਫੁੱਲਾਂ ਵਾਲੀ ਨੂੰ ਬੰਨ੍ਹ ਕੇ ਆਪ ਉਸਦੀ ਸੰਪਤੀ ਘਰ ਵਿਚ ਹੀ ਰਖ ਕੇ ਮੌਜਾਂ ਲੈਣੀਆਂ ਚਾਹੁੰਦੇ ਹਨ। ਮੈਂ ਕਾਂਸ਼ੀ ਰਾਮ ਨੂੰ ਕਿਹਾ- 'ਤੁਸੀਂ ਹੁਣ ਜਾਓ, ਮੈਂ ਭਰਾ ਜੀ ਨਾਲ ਆਪੇ ਇਸ ਬਾਬੜ ਵਿਚਾਰ ਕਰ ਲਵਾਗਾਂ।'
ਮੇਰਾ ਕ੍ਰੋਧ ਵੇਖ ਕੇ ਕਾਂਸ਼ੀ ਰਾਮ ਮੇਰੇ ਭਰਾ ਪਾਸ ਗਿਆ। ਉਨ੍ਹਾਂ ਦੀ ਆਪੋ ਵਿਚ ਕੀ ਗਲ ਬਾਤ ਹੋਈ? ਉਹ ਮੈਨੂੰ ਪਤਾ