ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਪਰ ਉਸ ਦੇ ਜਾਣ ਦੇ ਉਪਰੰਤ ਮੈਨੂੰ ਭਰਾ ਨੇ ਸਦਿਆ ਤੇ ਮੈਨੂੰ ਸਮਝਾਇਆ ਕਿ ਸ਼ੁਕਲਾ ਦੇ ਨਾਲ ਮੈਨੂੰ ਵਿਆਹ ਕਰਨਾ ਹੀ ਪਵੇਗਾ-ਨਹੀਂ ਤੇ ਅਸੀਂ ਸਾਰੇ ਭੁਖੇ ਮਰ ਜਾਵਾਂਗੇ। ਇਨ੍ਹਾਂ ਗਲਾਂ ਨੇ ਬਲਦੀ ਤੇ ਹੋਰ ਤੇਲ ਪਾਇਆ ਤੇ ਮੈਂ ਉਥੋਂ ਚੁੱਪ ਕਰਕੇ ਆਗਿਆ।

ਭਰਾ ਤੋਂ ਛੁਟਕਾਰਾ ਪਾਉਣ ਤੋਂ ਮੈਂ ਭਰਜਾਈ ਦੇ ਕਾਬੂ ਆ ਗਿਆ। ਸੰਸਾਰ ਦੀ ਵੀ ਅਸਚਰਜ ਲੀਲਾ ਹੈ। ਹਰ ਇਕ ਪ੍ਰਾਣੀ ਆਪਣੇ ਸੁਖ ਦੀ ਖਾਤਰ ਦੂਜੇ ਨੂੰ ਕਸ਼ਟ ਵਿਚ ਪਾਉਣ ਲਈ ਤਿਆਰ ਹੈ। ਹੁਣ ਦਸੋ ਕਿ ਮੇਰਾ ਭਰਾ ਤੇ ਭਰਜਾਈ ਆਪਣੇ ਸੁਖ ਦੀ ਖਾਤਰ ਮੇਰਾ ਵਿਆਹ ਅੰਨ੍ਹੀ ਨਾਲ ਕਰਨ ਵਿਚ ਕਿੰਨੇ ਕੁ ਸਚੇ ਹਨ।

ਭਰਾ ਦੀ ਸਮਝ ਤੇ ਤਾਂ ਮੈਨੂੰ ਗੁਸਾ ਆਇਆ ਸੀ। ਪਰ ਭਰਜਾਈ ਅਗੇ ਮੈਂ ਬੇਵਸ ਹੋ ਗਿਆ। ਇਸ ਦਾ ਕਾਰਨ ਮੈਂ ਤੁਹਾਨੂੰ ਦਸ ਹੀ ਦਿਆਂ ਕਿ ਉਹਨੂੰ ਆਪਣੀ ਮਾਂ ਸਮਾਨ ਸਮਝ ਕੇ ਅਦਬ ਕਰਦਾ ਸਾਂ। ਮੈਂ ਆਪਣੇ ਮਨ ਨਾਲ ਹੁਣ ਪੱਕੀ ਸਲਾਹ ਕਰ ਲਈ, ਕਿ ਜਿਸ ਸ਼ੁਕਲਾ ਦਾ ਵਿਆਹ ਅਸੀਂ ਆਪਣੇ ਪਲਿਓਂ ਲਾ ਕੇ ਕਰਨਾ ਚਾਹੁੰਦੇ ਸੀ, ਉਸਦੇ ਧਨ ਦੀ ਲੋਭ ਵਿਚ ਆ ਕੇ ਮੈਂ ਕਦੀ ਵੀ ਉਸ ਨਾਲ ਵਿਆਹ ਨਹੀਂ ਕਰਾਂਗਾ। ਮੈਂ ਜਾਂਦਿਆਂ ਹੀ ਭਰਜਾਈ ਤੋਂ ਪੁਛਿਆ- 'ਮੈਂ ਕੀ ਅਪ੍ਰਾਧ ਕੀਤਾ ਹੈ ਕਿ ਮੇਰਾ ਵਿਆਹ ਸ਼ੁਕਲਾ ਨਾਲ ਕਰਨ ਲਗੇ ਹੋ?'

ਉਹ ਚੁਪ ਰਹੀ। ਮੈਂ-'ਕੀ ਤੁਹਾਡੀ ਵੀ ਏਹੋ ਸਲਾਹ ਹੈ?'

ਭਰਜਾਈ-'ਕਸ਼ੋਰ! ਸ਼ੁਕਲਾ ਵੀ ਤਾਂ ਖੱਤ੍ਰੀਆਂ ਦੀ ਹੀ ਧੀ ਹੈ।'

ਮੈਂ-'ਫੇਰ ਕੀ?'

ਭਰਜਾਈ- 'ਮੈਂ ਜਾਣਦੀ ਹਾਂ ਕਿ ਉਸਦਾ ਰੂਪ ਰੰਗ ਵੀ ਸੋਹਣਾ ਹੈ।'

੫੩.