ਮੈਂ-'ਇਹ ਭੀ ਮੰਨਦਾ ਹਾਂ।'
ਭਰਜਾਈ-'ਉਹ ਹੈ ਵੀ ਸੁੰਦ੍ਰੀ।'
ਮੈਂ-'ਪਰ ਅੱਖਾਂ ਤੋਂ ਬਿਨਾਂ ਸੁੰਦਰਤਾ ਕਿਸ ਕੰਮ ਦੀ ਹੈ।'
ਭਰਜਾਈ-'ਇਸ ਵਿਚ ਕੋਈ ਹਰਜ ਨਹੀਂ। ਅਸੀਂ ਤੇਰਾ ਇਕ ਹੋਰ ਵਿਆਹ ਕਰ ਦਿਆਂਗੇ।'
ਮੈਂ- 'ਭਰਜਾਈ ਜੀ! ਧਰਮ ਇਸ ਗਲ ਦੀ ਆਗਿਆ ਨਹੀਂ ਦੇਂਦਾ ਜੁ ਇਕ ਅਬਲਾ ਅਨਾਥ ਨੂੰ ਉਸਦੇ ਧਨ ਦੇ ਲੋਭ ਵਿਚ ਆ ਕੇ ਵਿਆਹ ਕਰਕੇ ਉਸ ਦੀ ਸਾਰੀ ਸੰਪਤੀ ਸਾਂਭ ਕੇ ਉਸ ਨੂੰ ਧੱਕਾ ਦੇ ਕੇ ਹੋਰ ਵਿਆਹ ਕੀਤਾ ਜਾਵੇ।'
ਮੈਂ- 'ਮੇਰਾ ਚਿਤ ਵਿਆਹ ਕਰਨ ਨੂੰ ਨਹੀਂ ਚਾਹੁੰਦਾ। ਤੁਸੀਂ ਮੇਰੀ ਰਖਿਆ ਕਰੋ?'
ਭਰਜਾਈ- 'ਅਜੇਹੀ ਗੱਲ ਕੋਈ ਨਹੀਂ, ਜੁ ਮੈਂ ਨਾ ਜਾਣਦੀ ਹੋਵਾਂ ਪਰ ਇਸ ਵਿਆਹ ਦੇ ਨਾ ਕਰਨ ਨਾਲ ਅਸੀਂ ਰੋਟੀਓਂ ਆਤਰ ਹੋ ਕੇ ਮਰ ਜਾਵਾਂਗੇ। ਮੈਨੂੰ ਆਪਣੀ ਫਿਕਰ ਤਾਂ ਕੋਈ ਨਹੀਂ, ਪਰ ਤੁਹਾਨੂੰ ਰੁਲਦੇ ਵੇਖਕੇ ਮੈਂ ਸਹਾਰ ਨਹੀਂ ਸਕਦੀ।'
ਮੈਂ-'ਤਾਂ ਕੀ ਰੁਪਿਆ ਹੀ ਤੁਹਾਡੇ ਵਾਸਤੇ ਸਭ ਕੁਝ ਹੈ।'
ਭਰਜਾਈ- 'ਸਾਡੇ ਲਈ ਨਾ ਸਹੀ, ਉਨ੍ਹਾਂ ਲਈ ਸਹੀ ਜੇਹੜੇ ਸਾਡੇ ਆਸਰੇ ਰਹਿੰਦੇ ਹਨ। ਅਸੀ ਤਿੰਨੇ ਜਣੇ ਤੇਰੇ ਲਈ ਆਪਣੀ ਜਾਨ ਵੀ ਦੇ ਸਕਦੇ ਹਾਂ ਪਰ ਕੀ ਤੂੰ ਸਾਡੇ ਵਾਸਤੇ ਇਕ ਅੰਨ੍ਹੀ ਨਾਲ ਵਿਆਹ ਨਹੀਂ ਕਰ ਸਕਦਾ?'
ਹੁਣ ਮੈਂ ਹਾਰ ਗਿਆ। ਹਾਰਨ ਨਾਲ ਮਨ ਵਿਚ ਕ੍ਰੋਧ ਉਤਪਨ ਹੁੰਦਾ ਹੈ ਤੇ ਮੈਨੂੰ ਵਿਸ਼ਵਾਸ਼ ਵੀ ਸੀ ਜੋ ਰੁਪੈ ਦੇ ਲਾਲਚ ਲਈ ਸ਼ੁਕਲਾ ਨਾਲ ਵਿਆਹ ਕਰਨਾ ਪਾਪ ਹੈ। ਮੈਂ ਕਿਹਾ, 'ਤੁਸੀਂ ਭਾਵੇਂ ਕੁਝ ਕਹੋ, ਮੈਂ ਵਿਆਹ ਨਹੀਂ ਕਰਾਂਗਾ।'
ਭਰਜਾਈ- 'ਤੇ ਮੈਂ ਵੀ ਖੱਤਰੀ ਦੀ ਧੀ ਨਹੀਂ ਜੇ ਤੇਰਾ
ਪ੪.