ਪੰਨਾ:ਅਨੋਖੀ ਭੁੱਖ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਨਿਆਸੀ ਹੱਸ ਕੇ ਕਿਹਾ, 'ਆਪਣੇ ਮਨ ਨੂੰ।' ਇਤਿਆਦਿਕ ਹੋਰ ਪ੍ਰਸ਼ਨ ਉਤਰ ਹੁੰਦੇ ਰਹੇ ਤੇ ਅੰਤ ਮੈਂ ਹਾਰ ਮੰਨ ਲਈ ਤੇ ਪ੍ਰੇਮ ਭਾਵ ਨਾਲ ਸੰਨਿਆਸੀ ਦੇ ਚਰਨੀ ਹਥ ਲਾਇਆ ਅਤੇ ਰੋਜ ਉਹਨਾਂ ਪਾਸ ਆਉਣ ਲਗ ਪਿਆ। ਮੈਂ ਵੇਖਿਆ ਕਿ ਸੰਨਿਆਸੀ ਬਾਬਾ ਦਵਾਈ ਵੀ ਦਿੰਦੇ ਹਨ, ਗ੍ਰਹਿ ਨਛਤ੍ਰ ਲਗਨ ਆਦਿ ਵੀ ਦਸਦੇ ਹਨ ਅਤੇ ਰਮਲ ਸੁਟ ਕੇ ਚੋਰ ਦਾ ਨਾਮ ਵੀ ਦੱਸ ਦੇਂਦੇ ਹਨ। ਇਹ ਸਾਰੀਆਂ ਗੱਲਾਂ ਵੇਖਕੇ ਮੈਂ ਇਕ ਦਿਨ ਪੁੱਛ ਹੀ ਬੈਠਾ-'ਆਪ ਸੰਨਿਆਸੀ ਹੋ ਤੇ ਫੇਰ ਇਹ ਧੋਖੇ ਦੀ ਟੱਟੀ ਕਿਓਂ ਖੜੀ ਕਰ ਛੱਡੀ ਜੇ?

ਸੰ:-'ਧੋਖੇ ਦੀ ਟੱਟੀ ਕੇਹੀ?'

ਮੈਂ-'ਇਹੋ,ਰਮਲ ਸੁਟਣਾ, ਹੱਥ ਵੇਖਣਾ ਆਦਿ।'

ਸੰਨਿਆਸੀ-'ਤੁਸੀਂ ਨਵੀਂ ਰੋਸ਼ਨੀ ਵਾਲੇ ਇਨ੍ਹਾਂ ਗੱਲਾਂ ਨੂੰ ਕੀ ਜਾਣੋ। ਅਜਕਲ ਤਾਂ ਵਲੈਤ ਵਾਲੇ ਵੀ ਕਹਿੰਦੇ ਹਨ ਜੁ ਕਿਸੇ ਮਨੁਸ਼ ਦੇ ਮੱਥੇ ਨੂੰ ਵੇਖ ਕੇ ਉਸਦੇ ਚਾਲ ਚਲਨ ਦਾ ਪਤਾ ਲੱਗ ਸਕਦਾ ਹੈ ਤਾਂ ਕੀ ਹਥ-ਰੇਖਾ ਨੂੰ ਵੇਖ ਕੇ ਅਸੀਂ ਉਸਦੀ ਭਵਿਖਤ ਅਵਸਥਾ ਨਹੀਂ ਜਾਣ ਸਕਦੇ? ਤੁਹਾਡੇ ਮਨ ਵਿਚ ਇਹ ਭਰਮ ਹੈ ਕਿ ਜੋ ਯੂਰਪ ਦੇ ਲੋਕ ਜਾਣਦੇ ਹਨ, ਉਹੋ ਹੀ ਸੱਚ ਹੈ ਅਤੇ ਜੋ ਉਹਨਾਂ ਦੀ ਅਕਲ ਵਿਚ ਨਹੀਂ ਆਉਂਦਾ ਉਹ ਕੋਰਾ ਝੂਠ ਹੈ। ਕਿਸੇ ਵਸਤ ਦਾ ਪਤਾ ਤਾਂ ਅੰਗਰੇਜ਼ਾਂ ਨੂੰ ਹੈ ਅਤੇ ਕਿਸੇ ਨੂੰ ਅਸੀਂ ਜਾਣਦੇ ਹਾਂ ਅਤੇ ਕਿਸੇ ਹੋਰ ਵਸਤ ਨੂੰ ਇਕ ਤੀਸਰਾ ਸਜਣ ਜਾਣਦਾ ਹੈ, ਪਰ ਅਜਿਹਾ ਕੋਈ ਵੀ ਨਹੀਂ ਜੇਹੜਾ ਸਾਰੇ ਇਲਮ ਜਾਣਦਾ ਹੋਵੇ। ਅਜਿਹੀਆਂ ਕਈ ਵਿਦਿਆ ਹਨ ਜਿਨ੍ਹਾਂ ਨੂੰ ਵਲੈਤ ਵਾਲੇ ਅਜ ਤਕ ਵੀ ਨਹੀਂ ਜਾਣ ਸਕੇ। ਸਾਡੇ ਕਈ ਦੇਸੀ ਭਰਾ ਬੜੇ ਹੀ ਵਿਦਵਾਨ ਹਨ ਪਰ ਆਪਣੀ ਵਿਦਯਾ ਉਹ ਕਿਸੇ ਪ੍ਰਤਿ ਪ੍ਰਗਟ ਨਹੀਂ ਕਰਦੇ ਤੇ ਕੇਵਲ ਇਸੇ ਕਾਰਨ ਹੀ ਸਾਡੇ ਦੇਸ ਵਿਚੋਂ ਵਿਦਤਾ ਅਲੋਪ ਹੋ ਚੁਕੀ ਹੈ।'

ਮੈਂ ਹੱਸ ਪਿਆ। ਸੰਨਿਆਸੀ ਬੋਲਿਆ- 'ਤੁਸੀਂ ਵਿਸ਼ਵਾਸ਼

੫੮.