ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਬਾਹਰ ਦਲਾਨ ਵਿਚ ਸੌਦਾ ਸਾਂ। ਸੌਣ ਵੇਲੇ ਮੈਂ ਸਨਆਸੀ ਬਾਬਾ ਨੂੰ ਬੁਲਾਇਆ ਤੇ ਉਸਨੇ ਆਕੇ ਮੈਨੂੰ ਸੌਂ ਜਾਣ ਲਈ ਕਿਹਾ। ਉਹ ਕਹਿਣ ਲਗੇ, 'ਜਦ ਤਕ ਮੈਂ ਇਥੇ ਹਾਂ ਅੱਖਾਂ ਨ ਖੋਹਲਣੀਆਂ ਤੇ ਮੇਰੇ ਜਾਣ ਪਿਛੋਂ ਜੇ ਜਾਗਦੇ ਰਹੋ ਤਾਂ ਅਖਾਂ ਖੋਹਲ ਸਕਦੇ ਹੋ।'

ਮੈਂ ਅੱਖਾਂ ਮੀਟਕੇ ਪਿਆ ਰਿਹਾ- ਸੰਨਿਆਸੀ ਨੇ ਕੀ ਕਿਹਾ ਮੈਨੂੰ ਪਤਾ ਨਹੀਂ, ਉਸਦੇ ਜਾਣ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਗਈ।

ਸੰਨਿਆਸੀ ਨੇ ਕਿਹਾ ਸੀ ਕਿ ਜੇਹੜੀ ਲੜਕੀ ਮੈਨੂੰ ਸੰਸਾਰ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ ਉਹ ਅਜ ਸੁਫਨੇ ਵਿਚ ਆਵੇਗੀ। ਮੈਂ ਸੁਫ਼ਨਾਂ ਵੇਖਿਆ ਕੁਲ ਕਲ ਕਰਦੀ ਰਾਵੀ ਨਦੀ ਵਗ ਰਹੀ ਹੈ। ਤੇ ਉਸ ਦੇ ਵਿਚਕਾਰ ਬਰੇਤੇ ਉਤੇ ਇਹ ਕੌਣ ਖਲੀ ਹੈ?

'ਸ਼ੁਕਲਾ!'

ਦੂਜੇ ਦਿਨ ਪ੍ਰਭਾਤ ਵੇਲੇ ਸੰਨਿਆਸੀ ਨੇ ਪੁਛਿਆ-'ਰਾਤੀਂ ਕਿਸਨੂੰ ਸੁਫਨੇ ਵਿਚ ਵੇਖਿਆ ਸੀ?

ਮੈਂ-ਅੰਨ੍ਹੀ ਫੁਲਾਂ ਵਾਲੀ ਨੂੰ!

ਸੰ-ਅੰਨ੍ਹੀ?

ਹਾਂ! ਜਮਾਂਦਰੂ ਅੰਨ੍ਹੀ।

ਸੰ:-ਬੜੇ ਅਸਚਰਜ ਦੀ ਗਲ ਹੈ ਪਰ ਜੋ ਕੁਝ ਵੀ ਹੋਵੇ; ਉਸਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦੀ।

ਮੈਂ-ਫੇਰ ਨ ਬੋਲਿਆ।