ਪੰਨਾ:ਅਨੋਖੀ ਭੁੱਖ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਅੱਛਾ ! ਬਲਬੀਰ ਹੋਵੇ ਕੌਣ ਏਡੀ ਹਿੰਮਤ ਵਾਲਾ ? ਹੋ ਕੀ ਗਿਆ ਜੇ ਉਸ ਨੇ ਉਹਨਾਂ ਨੂੰ ਗਈ ਹੋਈ ਜਾਇਦਾਦ ਵਾਪਸ ਦਵਾ ਦਿਤੀ। ਉਸਨੂੰ ਦੋ ਚਾਰ ਹਜ਼ਾਰ ਇਨਾਮ ਦੇ ਦੇਣਾ ਚਾਹੀਦਾ ਹੈ । ਪਰ ਉਸ ਨੂੰ ਕੀ ਹੱਕ ਹੈ ਕਿ ਉਸ ਕੰਨਿਆਂ ਨਾਲ, ਜਿਸਨੂੰ ਕਿ ਮੈਂ ਆਪਣੀ ਦਰਾਣੀ ਬਨਾਉਣਾ ਚਾਹੁੰਦੀ ਹਾਂ, ਵਿਆਹ ਕਰੇ । ਜੇ ਮੈਂ ਖਤਰੀ ਦੀ ਧੀ ਹਾਂ ਤਾਂ ਸ਼ੁਕਲਾ ਦਾ ਵਿਆਹ ਆਪਣੇ ਦਿਉਰ ਨਾਲ ਹੀ ਕਰਾਵਾਂਗੀ। ਇਕ ਵਾਰੀ ਅਗੇ ਮੈਂ ਬਲਬੀਰ ਦੇ ਦੰਦ ਖਟੇ ਕੀਤੇ ਸਨ । ਤੇ ਹੁਣ ਵੀ ਚਾਹੁੰਦੀ ਹਾਂ ਕਿ ਉਸਨੂੰ ਹਥ ਵਿਖਾ ਹੀ ਦਿਆਂ । ਮੈਂ ਬਲਬੀਰ ਨੂੰ ਨਿਕੇ ਹੁੰਦਿਆਂ ਤੋਂ ਹੀ ਜਾਣਦੀ ਸਾਂ । ਮੇਰੀ ਕੁੜਮਾਈ ਪਹਿਲੇ ਪਹਿਲ ਉਸ ਨਾਲ ਹੀ ਹੋਈ ਸੀ । ਮੈਂ ਜਾਣਦੀ ਹਾਂ, ਕਿ ਉਹ ਬੜਾ ਹਠੀ ਹੈ ਤੇ ਉਸਦੇ ਵਾਰੇ ਉਹੀ ਜਾ ਸਕਦਾ ਹੈ ਜੁ ਅਗੋਂ ਮਹਾਂ ਚਤਰ ਹੋਵੇ । ਮੈਂ ਸਭ ਤੋਂ ਪਹਿਲੇ ਕਾਂਸ਼ੀ ਰਾਮ ਦੀ ਇਸਤ੍ਰੀ ਨੂੰ ਸਦਵਾਇਆ ਤੇ ਆਉਣ ਤੇ ਪੁਛਿਆ- ਕਿਉਂ ਨੀ ਕੀ ਗੱਲ ਹੈ।'

ਮਾਲਨ ਬੋਲੀ-ਕੀ ਏ ?

ਤੂੰ ਧੀ ਦਾ ਵਿਆਹ ਬਲਬੀਰ ਨਾਲ ਕਰੇਂਗੀ ?

ਮਾਲਨ-ਅਜੇ ਤਾਂ ਏਹੋ ਗਲ ਠੀਕ ਹੈ ।

ਮੈਂ-ਕਿਉਂ ? ਕੀ ਸਾਡੇ ਨਾਲ ਗਲ ਬਾਤ ਨਹੀਂ ਹੋਈ ਸੀ ?

ਮਾਲਨ-ਮੈਂ ਜਨਾਨੀ ਹੋਈ । ਮੈਨੂੰ ਅਜੇਹੀਆਂ ਗੱਲਾਂ ਦਾ ਕੀ ਪਤਾ।

ਮੈਨੂੰ ਇਹ ਸੁਣਕੇ ਬੜਾ ਕ੍ਰੋਧ ਆਇਆ ਮੈਂ ਕਿਹਾ, ਕਿਉਂ ਨੀ ਜਨਾਨੀ ਨਹੀਂ ਜਾਣਦੀ । ਤਾਂ ਕੀ ਮਰਦ ਇਨ੍ਹਾਂ ਗੱਲਾਂ ਨੂੰ ਜਾਨਣਗੇ । ਉਨ੍ਹਾਂ ਦਾ ਕੰਮ ਤਾਂ ਕੇਵਲ ਬਾਹਰੋਂ ਖੱਟ ਕੇ ਰੁਪਿਆਂ ਦੀ ਥੈਲੀ ਲਿਆਉਣਾ ਘਰ ਦਾ ਹਰਤਾ ਕਰਤਾ ਪੁਰਸ਼ ਹੈ ਯਾ ਇਸਤ੍ਰੀ ?

ਉਸਦੀ ਮੋਟੀ ਬੁਧੀ ਵਿਚ ਇਹ ਗਲ ਨ ਆਈ । ਮੈਂ ਫੇਰ ਪੁਛਿਆ -'ਕੀ ਤੇਰੇ ਪਤੀ, ਸ਼ੁਕਲਾ ਦਾ ਵਿਆਹ ਬਲਬੀਰ ਨਾਲ ੬੨.