ਪੰਨਾ:ਅਨੋਖੀ ਭੁੱਖ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਰਨਾ ਚਾਹੁੰਦੇ ਹਨ?'

ਮਾਲਨ-ਉਹਨਾਂ ਦੀ ਇੱਛਾ ਤਾਂ ਨਹੀਂ, ਪਰ ਬਲਬੀਰ ਬੜਾ ਜ਼ੋਰ ਦੇ ਰਿਹਾ ਹੈ।

ਮੈਂ-ਅੱਛਾ ਮਾਲਨੇ! ਸੁਣ ਲੈ, ਜੋ ਤੂੰ ਉਹਦਾ ਵਿਆਹ ਬਲਬੀਰ ਨਾਲ ਕਰ ਦਿੱਤਾ, ਤਾਂ ਅਸੀਂ ਇਹ ਮਕਾਨ ਕਦੀ ਵੀ ਨਹੀਂ ਛੱਡਣਾ। ਜਾਹ ਮੁਕੱਦਮਾ ਕਰਕੇ ਲੈ ਲੈ।

ਮਾਲਨ-'ਜੇ ਅਜੇਹੀ ਗੱਲ ਸੀ ਤਾਂ ਪਹਿਲਾਂ ਹੀ ਕਿਉਂ ਨਾ ਦਸਿਆ। ਹੁਣ ਤਕ ਕਦੇ ਦਾ ਮੁਕੱਦਮਾ ਚਲ ਗਿਆ ਹੁੰਦਾ।'

ਮੈਂ-ਮੁੱਕਦਮੇ ਚਲਾਣਾ ਪੈਸੇ ਦਾ ਕੰਮ ਹੈ। ਫੁਲ ਵੇਚ ਕੇ ਕਿੰਨਾ ਕੁ ਰੁਪਿਆ ਮੁਕਦਮੇ ਲਈ ਜਮ੍ਹਾ ਕੀਤਾ ਹੋਇਆ ਜੇ?

ਇਹ ਸੁਣਕੇ ਉਸਨੂੰ ਬੜਾ ਹੀ ਕ੍ਰੋਧ ਆਇਆ, ਬੋਲੀ ਜਦ ਬਲਬੀਰ ਬਾਬੁ ਮੇਰੇ ਜਵਾਈ ਹੋਣਗੇ ਤਾਂ ਸਾਰੀ ਸੰਪਤੀ ਉਨ੍ਹਾਂ ਦੀ ਹੀ ਹੋਵੇਗੀ। ਉਹ ਆਪੇ ਮੁਕਦਮਾ ਕਰਕੇ ਲੈ ਲੈਣਗੇ। ਉਹਨਾਂ ਵਿਚ ਇਹ ਸ਼ਕਤੀ ਹੈ।

ਇਹ ਕਹਿਕੇ ਉਹ ਉਠਣ ਲਗੀ, ਪਰ ਮੈਂ ਪੱਲਾ ਖਿਚ ਕੇ ਬਿਠਾ ਲਿਆ ਤੇ ਪੁਛਿਆ- ਨਾਲਸ਼ ਕਰਨ ਨਾਲ ਤਾਂ ਬਲਬੀਰ ਜਾਇਦਾਦ ਲਏਗਾ ਪਰ ਤੈਨੂੰ ਕੀ ਮਿਲੇਗਾ?'

ਉਹ-ਮੇਰੀ ਲੜਕੀ ਨੂੰ ਸੁਖ ਹੋਵੇਗਾ।

ਮੈਂ-ਤੇ ਮੇਰੇ ਦਿਉਰ ਨਾਲ ਵਿਆਹ ਕਰਨ ਤੇ ਉਸਨੂੰ ਦੁਖ ਹੋਵੇਗਾ।

ਉਹ-ਉਹ ਕਿਉਂ? ਉਹ ਮੇਰੇ ਵਲੋਂ ਭਾਵੇਂ ਕਿਤੇ ਰਹੇ ਮੈਨੂੰ ਸੁਖ ਹੀ ਸੁਖ ਹੈ।

ਮੈਂ-ਤੇਰਾ ਆਪਣਾ ਸੁਖ ਵੀ ਕੋਈ ਚੀਜ਼ ਹੈ ਜਾਂ ਨਹੀਂ?

ਉਹ-ਸਾਡਾ ਆਪਣਾ ਸੁਖ ਕੀ ਹੈ। ਲੜਕੀ ਦੇ ਸੁਖ ਨਾਲ ਹੀ ਸੁਖ ਹੈ।

ਮੈਂ-ਪਰ ਵਦਾਇਗੀ ਦੀ ਗੱਲ?

੬੩.