ਪੰਨਾ:ਅਨੋਖੀ ਭੁੱਖ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਉਸ ਦੇ ਵਿਆਹ ਦਾ ਬੰਦੋਬਸਤ ਹੋ ਰਿਹਾ ਹੈ ਤੇ ਬਗੈਰ ਕਿਸੇ ਸਗਨ ਸੁਆਰਥ ਦੇ ਕੀਤਿਆਂ ਉਹਨੂੰ ਸਹੁਰੇ ਘਰ ਆਉਣਾ ਉਚਿਤ ਨਹੀਂ ਹੈ!

ਮਾਲਨ ਬਹਾਨੇ ਕਰਨ ਲਗੀ। ਹੋਰ ਕੋਈ ਉਪਾ ਨਾ ਵੇਖਕੇ ਮੈਂ ਕਿਹਾ-ਅੱਛਾ ਜੇ ਉਹ ਨਹੀਂ ਆ ਸਕਦੀ ਤਾਂ ਕੀ ਮੈਂ ਇਕ ਵਾਰੀ ਤੁਹਾਡੇ ਘਰ ਜਾ ਸਕਦੀ ਹਾਂ?

ਮਾਲਨ-ਸਾਡੇ ਧੰਨ ਭਾਗ ਜੇ ਤੁਸੀਂ ਚਰਨ ਪਾਵੋ ਤਾਂ ਸਾਡਾ ਘਰ ਪਵਿਤਰ ਹੋ ਜਾਵੇਗਾ।

ਮੈਂ-ਤਾਂ ਫੇਰ ਮੈਨੂੰ ਆਪਣੇ ਘਰ ਆਉਣ ਲਈ ਸੱਦਾ ਦੇਂਦੀ ਜਾਹ।

ਮਾਲਨ-ਕੀ ਤੁਸੀਂ ਬਾਬੂ ਹੁਰਾਂ ਪਾਸੋਂ ਆਗਿਆ ਲੈਣੀ ਹੈ।

ਮੈਂ-ਫੇਰ ਉਹੋ ਗੱਲ। ਪੁਰਸ਼ ਦੀ ਆਗਿਆ ਲੈਣ ਦੀ ਕੀ ਲੋੜ ਹੈ? ਇਸਤ੍ਰੀ ਜੋ ਚਾਹੇ ਆਪਣੀ ਇਛਿਆ ਅਨੁਸਾਰ ਕਰ ਸਕਦੀ ਹੈ।

ਇਹ ਸੁਣ ਕੇ ਮਾਲਨ ਨੇ ਹਥ ਜੋੜ ਸੱਦਾ ਦਿਤਾ ਤੇ ਹਸਦੀ ਹੋਈ ਆਪਣੇ ਘਰ ਚਲੀ ਗਈ।