ਪੰਨਾ:ਅਨੋਖੀ ਭੁੱਖ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖੀ ਸੀ-ਤੇ ਵੇਖਦਿਆਂ ਮੈਂ ਸਮਝ ਲਿਆ ਕਿ ਉਹ ਸੁਕਮਾਰੀ ਸ੍ਰੀਮਤੀ ਕੁਸਮਲਤਾ ਹੀ ਹੈ । ਉਹ ਦੋਵੇਂ ਆਪੋ ਵਿਚ ਗਲੀਂ ਲਗੀਆਂ ਹੋਈਆਂ ਸਨ। ਸ਼ੁਕਲਾ ਸ਼ਰਮਾ ਕੇ ਗੱਲਾਂ ਕਰਦੀ ਸੀ ਪਰ ਕੁਸਮਲਤਾ ਗੱਲਾਂ ਕਰਦੀ ਕਰਦੀ ਉਛਲ ਪੈਂਦੀ ਸੀ। ਮੈਂ ਬੜੇ ਸਮੇਂ ਤੋਂ ਉਸ ਦਾ ਹਾਸਾ ਨਹੀਂ ਸੁਣਿਆ ਸੀ। ਉਹ ਕਿਹੋ ਜੇਹਾ ਹਾਸਾ ਸੀ ਮੈਂ ਨਹੀਂ ਕਹਿ ਸਕਦਾ। ਉਸਦੇ ਹਾਸੇ ਨੂੰ ਸੁਣਦਿਆਂ ਸਾਰ ਹੀ ਸੁਖ ਦੀਆਂ ਲਹਿਰਾਂ ਉਤਪੰਨ ਹੋ ਜਾਂਦੀਆਂ ਸਨ।

ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕੁਸਮਲਤਾ ਤਖਤ ਤੋਂ ਤਖਤੇ ਤੇ ਪਈ ਹੈ। ਉਸ ਦੀ ਸਾਰੀ ਸੰਮਤੀ ਖੁਸ ਗਈ ਹੈ ਪਰ ਫੇਰ ਵੀ ਅਜਿਹਾ ਸੁਖਮਈ ਹਾਸਾ, ਜਿਸ ਸ਼ੁਕਲਾ ਦੇ ਕਾਰਨ ਉਹ ਏਨੀ ਵਿਪਤਾ ਵਿਚ ਪਈ ਹੈ, ਉਸੇ ਦੇ ਘਰ ਵਿਚ ਖਲੋਤੀ ਹੈ, ਉਸੇ ਨਾਲ ਗੱਲਾਂ ਕਰ ਰਹੀ ਹੈ ਫੇਰ ਵੀ ਉਹੋ ਸੁਖਮਈ ਹਾਸਾ। ਮੈਂ ਸਾਹਮਣੇ ਖਲੋਤਾ ਹਾਂ, ਫੇਰ ਵੀ ਉਹੋ ਹਾਸਾ। ਦਿਸ ਰਿਹਾ ਹੈ ਕਿ ਸੰਪਤਿ ਦੇ ਖੁਸ ਜਾਣ ਦੀ ਇਸ ਨੂੰ ਕੋਈ ਚਿੰਤਾ ਨਹੀਂ ਹੈ।

ਮੈਂ ਇਕ ਨਾਲ ਦੀ ਕੋਠੜੀ ਵਲ ਹੋ ਗਿਆ ਤੇ ਕੁਸਮਲਤਾ ਸ਼ੁਕਲਾ ਨੂੰ ਇਹ ਕਹਿ ਕੇ-'ਸ਼ੁਕਲਾ! ਤੂੰ ਰਤਾ ਇਥੋਂ ਚਲੀ ਜਾਹ, ਮੈਂ ਤੇਰੇ ਵਰ ਨਾਲ ਦੋ ਗੱਲਾਂ ਇਕੱਲੀ ਹੀ ਕਰਨੀ ਚਾਹੁੰਦੀ ਹਾਂ। ਇਹ ਭਾਵੇਂ ਤੈਨੂੰ ਬੜਾ ਹੀ ਗੁਣਵਾਨ ਪ੍ਰਤੀਤ ਹੁੰਦਾ ਹੈ ਪਰ ਮੈਥੋਂ ਪੁਛੋ ਤਾਂ ਤੇਰੇ ਯੋਗ ਨਹੀਂ ਹੈ।' ਮੇਰੇ ਵਲ ਆਈ ਸ਼ੁਕਲਾ ਇਹ ਸੁਣ ਕੇ ਉਥੋਂ ਬਾਹਰ ਨੂੰ ਚਲੀ ਗਈ।

ਕੁਸਮਲਤਾ ਮੇਰੇ ਸਾਹਮਣੇ ਆ ਖਲੋਤੀ। ਮੇਰੀ ਉਨ੍ਹਾਂ ਖੂਬ ਨਿਰਾਦਰੀ ਕੀਤੀ। ਇਕ ਵੇਰੀ ਅਗੇ ਵੀ ਮੇਰੇ ਨਾਲ ਬੁਰੀ ਹੋ ਚੁਕੀ ਸੀ। ਉਸਦਾ ਕਾਰਨ ਵੀ ਇਹੋ ਮੇਰੀ ਵੈਰਨ ਕੁਸਮਲਤਾ ਰਹੀ ਸੀ ਤੇ ਹੁਣ ਫੇਰ ਚੁੜੇਲ ਖੰਭ ਝਾੜਕੇ ਮੇਰੇ ਦੁਆਲੇ ਹੋ ਗਈ।

ਸਾਹਮਣੇ ਖਲੋ ਕੇ ਫੇਰ ਹੱਸੀ ਤੇ ਬੋਲੀ-'ਮੇਰੇ ਮੂੰਹ ਵਲ ਕੀ ਵੇਖਦੇ ਹੋ, ਕੀ ਮੈਂ ਤੁਹਾਡਾ ਕੁਝ ਖੋਹ ਲਿਜਾਵਾਂਗੀ? ਪਰ ਜੇ ਕਹੋ

੬੭.