ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਚ ਹੀ ਸਭ ਕੁਝ ਦਾਨ ਕਰ ਦੇਵੇਂਗੀ?'

ਸ਼ੁਕਲਾ-ਸਚ ਮੁਚ ਮੈਂ ਸੁਗੰਧ ਖਾਕੇ ਕਹਿੰਦੀ ਹਾਂ।

ਮੈਂ-ਮੈਂ ਤੇਰਾ ਦਾਨ ਤਾਂ ਲਵਾਂਗੀ ਜੇ ਤੂੰ ਵੀ ਵਟਾਂਦਰੇ ਵਿਚ ਮੈਥੋਂ ਇਕ ਦਾਨ ਲਵੇਂ।

ਸ਼ੁਕਲਾ-ਮੈਂ ਅਗੇ ਹੀ ਤੁਹਾਡਾ ਦਿਤਾ ਬਹੁਤ ਖਾ ਚੁਕੀ ਹਾਂ।

ਮੈਂ-ਤੈਨੂੰ ਹੋਰ ਵੀ ਲੈਣਾ ਪਵੇਗਾ।

ਸ਼ੁਕਲਾ-ਅੱਛਾ ਪ੍ਰਸ਼ਾਦ ਮਾਤ੍ਰ ਥੋੜਾ ਜੇਹਾ ਲੈ ਲਵਾਂਗੀ।

ਮੈਂ-ਨਹੀਂ ਜੋ ਮੈਂ ਦੇਵਾਂਗੀ ਉਹ ਲੈਣਾ ਪਵੇਗਾ ।

ਸ਼ੁਕਲਾ-ਕੀ ਦੇਵੋਗੇ?

ਮੈਂ-ਕਿਸ਼ੋਰ ਚੰਦ ਤੈਨੂੰ ਦੇਵਾਂਗੀ। ਤੂੰ ਉਸਨੂੰ ਆਪਣਾ ਪਤੀ ਜਾਣ ਕੇ ਗ੍ਰਹਿਣ ਕਰ। ਜੇ ਤੂੰ ਮੇਰਾ ਦਾਨ ਲਵੇਂਗੀ ਤਾਂ ਮੈਂ ਵੀ ਤੇਰਾ ਦਾਨ ਲੈਣ ਲਈ ਤਿਆਰ ਹਾਂ।

ਸ਼ੁਕਲਾ ਖਲੋਤੀ ਸੀ। ਇਹ ਸੁਣਕੇ ਬਹਿ ਗਈ। ਉਸ ਦੇ ਅੰਨ੍ਹੇ ਨੇਤ੍ਰਾਂ ਵਿਚੋਂ ਜਲ-ਧਾਰਾ ਵਗਣ ਲਗ ਪਈ।

ਮੈਂ ਪੁਛਿਆ, "ਸ਼ੁਕਲਾ! ਰੋਂਦੀ ਕਿਉਂ ਹੈਂ?'

ਉਹ ਬੋਲੀ-'ਉਸ ਦਿਨ ਰਾਵੀ ਵਿਚ ਡੁਬਣ ਗਈ ਸਾਂ ਤੇ ਰੁੜਦੀ ਜਾਂਦੀ ਨੂੰ ਲੋਕਾਂ ਨੇ ਕਢਿਆ ਸੀ, ਕਿਹਦੇ ਲਈ? ਕੇਵਲ ਕਿਸ਼ੋਰ ਚੰਦ ਦਾ ਸਦਕਾ। ਮੈਂ ਅੰਨ੍ਹੀ ਹਾਂ, ਜੇ ਤੁਸੀਂ ਮੈਨੂੰ ਨੇਤ੍ਰ ਵੀ ਦਿੰਦੇ ਤਾਂ ਵੀ ਮੈਂ ਨਾ ਲੈਦੀ - ਮੈਂ ਕਿਸ਼ੋਰ ਚੰਦ ਮੰਗਦੀ ਹਾਂ।'

ਮੇਰਾ ਪ੍ਰਾਨ, ਧਨ, ਜੀ ਜਾਨ, ਜੋ ਕੁਝ ਵੀ ਹੈ, ਕਿਸ਼ੋਰ ਚੰਦ ਹੀ ਹੈ। ਕੀ ਤੁਸੀ ਮੇਰੀ ਕਹਾਣੀ ਸੁਣੋਗੇ?

ਉਸਦੇ ਵਿਰਲਾਪ ਨੂੰ ਵੇਖਕੇ ਮੈਂ ਉਹਨੂੰ ਕਹਾਣੀ ਸੁਨਾਉਣ ਲਈ ਕਿਹਾ। ਸ਼ੁਕਲਾ ਨੇ ਰੋਦਿਆਂ ਰੋਂਦਿਆਂ ਕਿਸ਼ੋਰ ਚੰਦ ਦੀ ਮਧੁਰ ਅਵਾਜ਼ ਦਾ ਸੁਨਣਾਂ, ਉਸ ਦੇ ਹਥ ਦਾ ਸਪਰਸ਼, ਉਸ ਘਰੋਂ ਭਜਣਾ, ਡੁਬਣਾ, ਬਚਨਾ ਸਭ ਵਿਸਥਾਰ ਪੂਰਬਕ ਸੁਣਾਏ।

੭੧.