ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ- ਤਾਂ ਕੀ ਤੂੰ ਕਿਸ਼ੋਰ ਚੰਦ ਨਾਲ ਵਿਆਹ ਕਰੇਂਗੀ? ਠੀਕ ਹੈ ਨਾ?

ਸ਼ੁਕਲਾ ਬੋਲੀ-'ਨਹੀਂ।'

ਮੈਂ-ਕੀ ਕਿਹਾ? ਤਾਂ ਇੰਨੀਆਂ ਗਲਾਂ ਬਨਾਉਣ ਦਾ ਕੀ ਕਾਰਨ?

ਸ਼ੁਕਲਾ-ਮੇਰੇ ਭਾਗਾਂ ਵਿਚ ਇੱਨਾ ਸੁਖ ਨਹੀਂ ਹੈ। ਏਸੇ ਵਾਸਤੇ ਰੋਂਦੀ ਹਾਂ।

ਮੈਂ-ਉਹ ਕਿਉਂ? ਮੈਂ ਤੇਰਾ ਵਿਆਹ ਕਿਸ਼ੋਰ ਚੰਦ ਨਾਲ ਕਰਾਂਗੀ।

ਸ਼ੁਕਲਾ- ਤੁਸੀਂ ਨਹੀਂ ਕਰ ਸਕਦੇ। ਵਿਆਹ ਦਾ ਸਾਰਾ ਬੰਦੋਬਸਤ ਬਲਬੀਰ ਬਾਬੂ ਦੇ ਹਥ ਹੈ। ਮੈਂ ਉਨ੍ਹਾਂ ਦੀ ਕ੍ਰਿਤਗਯਾ ਹਾਂ। ਉਹਨਾਂ ਆਪਣੀ ਜਿੰਦ ਦੀ ਵੀ ਪ੍ਰਵਾਹ ਨਾ ਕਰਕੇ ਮੇਰੀ ਜਾਨ ਬਚਾਈ, ਮੇਰੀ ਗਈ ਹੋਈ ਸੰਪਤੀ ਬੜੇ ਕਸ਼ਟ ਅਤੇ ਯਤਨ ਨਾਲ ਵਾਪਸ ਦਿਵਾਈ, ਫੇਰ ਦਸੋ ਜੇ ਉਹ ਮੇਰੇ ਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਮੈਨੂੰ ਆਪਣੀ ਦਾਸੀ ਬਨਾਉਣਾ ਚਾਹੁਣ ਤਾਂ ਮੈਂ ਆਪਣੇ ਧੰਨ-ਭਾਗ ਸਮਝਾਂਗੀ ਕਿ ਉਹਨਾਂ ਦੀ ਸੇਵਾ ਕਰਕੇ ਮੈਂ ਉਨ੍ਹਾਂ ਦੀ ਕੀਤੀ ਹੋਈ ਭਲਾਈ ਦਾ ਕੁਛ ਬਦਲਾ ਦੇ ਸਕਾਂ।

ਇਹ ਸੁਣਕੇ ਮੈਂ ਵਿਚਾਰਨ ਲਗੀ ਕਿ ਮੈਂ ਬੁਢੇ ਸੰਨਿਆਸੀ ਤੋਂ ਉਪਾਵ ਵੀ ਕਰਾਇਆ ਪਰ ਕੁਝ ਨ ਬਣਿਆਂ। ਅੰਤ ਮੈਂ ਸੋਚਿਆ ਕਿ ਸ਼ੁਕਲਾ ਦੇ ਦਾਨ ਲੈਣ ਤੋਂ ਭਿਖ੍ਯਾ ਮੰਗ ਲੈਣੀ ਚੰਗੀ ਹੈ।

ਮੈਂ ਕਿਹਾ-'ਸ਼ੁਕਲਾ! ਮੈਂ ਤੇਰਾ ਦਾਨ ਨਹੀਂ ਲਵਾਂਗੀ। ਮੈਂ ਉਠ ਖਲੋਤੀ।

ਸ਼ੁਕਲਾ ਬੋਲੀ, "ਇਕ ਵਾਰੀ ਬਹਿ ਜਾਵੋ, ਮੈਂ ਬਲਬੀਰ ਬਾਬੂ ਤੋਂ ਪੁਛ ਲਵਾਂ।'

ਮੇਰੀ ਆਪਣੀ ਇਛਾ ਸੀ ਜੁ ਇਕ ਵਾਰੀ ਫੇਰ ਬਲਬੀਰ ਬਾਬੂ ਨਾਲ ਚਾਰ ਗੱਲਾਂ ਕਰਾਂ। ਸ਼ੁਕਲਾ ਨੇ ਬਲਬੀਰ ਨੂੰ ਸਦਿਆ। ਉਸ

੭੨.