ਪੰਨਾ:ਅਨੋਖੀ ਭੁੱਖ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਸੁਣਾਂਗਾ ਕਿਉਂ ਨਹੀਂ? ਸੁਣਾਓ।'

ਤਾਂ ਮੈਂ ਉਸਨੂੰ ਕਹਾਣੀ ਸੁਨਾਉਣੀ ਅਰੰਭ ਕਰ ਦਿਤੀ-'ਛੋਟੇ ਹੁੰਦਿਆਂ ਮੈਂ ਵੀ ਬੜੀ ਸੋਹਣੀ ਹੁੰਦੀ ਸਾਂ।'

ਬਲਬੀਰ-ਤਾਂ ਫੇਰ ਇਹ ਕਿਹੜੀ ਅਚੰਬੇ ਦੀ ਗਲ ਹੈ।

ਮੈਂ-ਅਗੇ ਸੁਣੋ! ਮੇਰੇ ਉਸ ਸੋਹਣੇ ਰੂਪ ਤੇ ਇਕ ਚੋਰ ਮੋਹਿਤ ਹੋ ਗਿਆ ਅਤੇ ਉਸ ਨੇ ਉਸ ਕਮਰੇ ਵਿਚ ਜਿਥੇ ਮੈਂ ਸੌਂਦੀ ਹੁੰਦੀ ਸਾਂ ਸੰਨ੍ਹ ਲਾਈ।

ਇਥੇ ਤਕ ਸੁਣਕੇ ਬਲਬੀਰ ਥਰ ਥਰ ਕੰਬਣ ਲਗ ਪਿਆ ਤੇ ਕਹਿਣ ਲਗਾ-'ਖਿਮਾ ਕਰੋ, ਖਿਮਾ ਕਰੋ।' ਮੈਂ ਕਹਿੰਦੀ ਗਈ,'ਉਹ ਚੋਰ ਸੰਨ੍ਹ ਦੇ ਰਾਹ ਮੇਰੇ ਕਮਰੇ ਵਿਚ ਆਇਆ। ਕਮਰੇ ਵਿਚ ਚਾਨਣਾ ਸੀ - ਦੀਵਾ ਜਗ ਰਿਹਾ ਸੀ - ਮੈਂ ਉਸ ਚੋਰ ਨੂੰ ਵੇਖਦੇ ਸਾਰ ਹੀ ਪਛਾਣ ਗਈ। ਮੇਰੀ ਦਾਸੀ ਮੇਰੇ ਕੋਲ ਸੁਤੀ ਪਈ ਸੀ। ਡਰ ਕੇ ਮੈਂ ਉਸ ਨੂੰ ਜਗਾਇਆ। ਉਹ ਚੋਰ ਨੂੰ ਨਹੀਂ ਪਛਾਣਦੀ ਸੀ। ਤਦ ਮੈਂ ਲਾਚਾਰ ਹੋ ਕੇ ਚੋਰ ਨੂੰ ਆਦਰ ਤੇ ਸਤਿਕਾਰ ਨਾਲ ਪਲੰਘ ਉਤੇ ਦਿਲਾਸਾ ਦੇ ਕੇ ਬਹਾਇਆ।

ਬਲਬੀਰ-ਖਿਮਾ ਕਰੋ। ਇਹ ਸਭ ਕੁਝ ਮੈਨੂੰ ਮਲੂਮ ਹੈ।

ਮੈਂ-ਪਰ ਇਕ ਵਾਰੀ ਹੋਰ ਯਾਦ ਕਰਾ ਦੇਣਾ ਵੀ ਚੰਗੀ ਗਲ ਹੈ? ਥੋੜਾ ਸਮਾਂ ਪਾ ਕੇ ਮੇਰੀ ਸੈਨਤ ਨਾਲ ਮੇਰੀ ਦਾਸੀ ਬਾਹਰ ਚਲੀ ਗਈ ਤੇ ਉਸ ਨੇ ਚੌਕੀਦਾਰ ਨੂੰ ਅਵਾਜ ਮਾਰੀ। ਮੈਂ ਵੀ ਕੰਮ ਦਾ ਬਹਾਨਾ ਬਣਾ ਕੇ ਉਸ ਚੋਰ ਨੂੰ ਉਥੇ ਹੀ ਸ਼ੇਰ ਦੇ ਮੂੰਹ ਵਿਚ ਖਲੋਤਾ ਛਡ ਬਾਹਰ ਚਲੀ ਗਈ ਅਤੇ ਅਡੋਲ ਹੀ ਬਾਹਰੋਂ ਕੁੰਡਾ ਲਾ ਲਿਆ। ਕੀ ਇਹ ਮੈਂ ਬੁਰਾ ਤਾਂ ਨਹੀਂ ਸੀ ਨਾ ਕੀਤਾ?

ਬਲਬੀਰ-ਇਨ੍ਹਾਂ ਸਾਰੀਆਂ ਗੱਲਾਂ ਦੇ ਕਹਿਣ ਦਾ ਕਾਰਨ ਕੀ ਹੈ?

ਮੈਂ-ਫੇਰ ਚੋਰ ਨਾਲ ਕੀ ਵਾਪਰੀ ਕਹਿ ਸਕਦੇ ਹੋ? ਮਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਬੜੇ ਬੜੇ ਬਲਵਾਨ ਪੁਰਸ਼ਾਂ ਨੇ ਚੋਰ

੭੬.