ਪੰਨਾ:ਅਨੋਖੀ ਭੁੱਖ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਫੜਿਆ। ਉਸ ਨੇ ਆਪਣਾ ਮੂੰਹ ਕਪੜੇ ਨਾਲ ਢੱਕ ਲਿਆ ਸੀ। ਮੈਂ ਵੀ ਉਸ ਤੇ ਦਇਆ ਕੀਤੀ ਤੇ ਉਸ ਦਾ ਮੂੰਹ ਨੰਗਾ ਨਾ ਕਰਾਇਆ ਪਰ ਚਿਮਟਾ ਤੱਤਾ ਕਰਾ ਕੇ ਆਪਣੇ ਹੱਥਾਂ ਨਾਲ ਉਸ ਦੀ ਪਿੱਠ ਤੇ ਲਿਖ ਦਿਤਾ-

'ਚੋਰ!'

ਬਲਬੀਰ ਬਾਬੂ! ਅਤਿ ਗਰਮੀ ਪੈਣ ਤੇ ਵੀ ਕੀ ਤੁਸੀਂ ਕਪੜੇ ਲਾਹ ਕੇ ਨਹੀਂ ਸਉਂਦੇ।

ਬਲਬੀਰ-'ਨਹੀਂ।'

ਮੈਂ-ਤੇਰਾ ਲਿਖਿਆ ਹੋਇਆ ਵੀ ਮਿਟਣ ਵਾਲਾ ਨਹੀਂ ਹੈ।

ਮੇਰੀ ਇਛਾ ਸੀ ਕਿ ਸ਼ੁਕਲਾ ਨੂੰ ਬੁਲਾ ਕੇ ਇਹ ਕਹਾਣੀ ਸੁਣਾ ਦਿਆਂ ਪਰ ਨਹੀਂ ਸੁਣਾਵਾਂਗੀ, ਤੁਸੀਂ ਸ਼ੁਕਲਾ ਦੇ ਯੋਗ ਨਹੀਂ ਹੋ। ਤੇ ਹੁਣ ਉਸ ਨਾਲ ਵਿਆਹ ਕਰਨ ਦੀ ਇਛਾ ਨਾ ਕਰੋ, ਜੇ ਨਹੀਂ ਮੰਨੋਗੇ ਤਾਂ ਉਸਨੂੰ ਕਹਾਣੀ ਸੁਨੌਣੀ ਹੀ ਪਵੇਗੀ।

ਬਲਬੀਰ ਕੁਝ ਸਮਾਂ ਸੋਚਦਾ ਰਿਹਾ, ਫੇਰ ਬੋਲਿਆ-'ਇਕ ਦੀ ਵਾਰੀ ਛੱਡ ਕੇ ਸੌ ਵਾਰੀ ਸੁਣਾ ਦਿਓ। ਤੁਸੀਂ ਤਾਂ ਸੁਣਾਂਦੇ ਹੀ ਸਣਾਓ, ਪਰ ਮੈਂ ਅੱਜ ਸਭ ਤੋਂ ਪਹਿਲਾ ਕੰਮ ਇਹ ਕਰਾਂਗਾ ਕਿ ਆਪਣੇ ਸਾਰੇ ਔਗਣ ਸ਼ੁਕਲਾ ਨੂੰ ਸੁਣਾ ਦਿਆਂਗਾ। ਮੇਰੇ ਦੋਖ ਸੁਣ ਕੇ ਜੇ ਉਸਦੀ ਇਛਿਆ ਹੋਵੇਗੀ ਤਾਂ ਮੈਨੂੰ ਗ੍ਰਹਿਣ ਕਰ ਲਵੇਗੀ ਨਹੀਂ ਤਾਂ ਨਾ ਸਹੀ। ਮੈਂ ਉਹਨੂੰ ਧੋਖਾ ਨਹੀਂ ਦੇਵਾਂਗ।' ਮੈਂ ਹਸ ਪਈ ਅਤੇ ਮਨ ਹੀ ਮਨ ਵਿਚ ਹੀ ਉਸਦੇ ਆਸ਼ੇ ਨੂੰ ਸਲਾਹੁੰਦੀ ਹੋਈ ਪ੍ਰਸੰਨ ਚਿਤ ਨਾਲ ਘਰ ਨੂੰ ਮੁੜ ਗਈ।