ਪੰਨਾ:ਅਨੋਖੀ ਭੁੱਖ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

. ੫ .

  • ਕਿਸ਼ੋਰ ਚੰਦ ਦੀ ਕਹਾਣੀ *

ਓਹਦੀ ਆਪਣੀ ਜ਼ਬਾਨੀ

ਜਾਇਦਾਦ ਦੇ ਖੁਸ ਜਾਣ ਮਗਰੋਂ ਸਾਡੀ ਗੁਜ਼ਰਾਨ ਪਹਿਲੇ ਢੰਗ ਤੇ ਨਹੀਂ ਰਹੀ ਸੀ । ਮੇਰਾ ਚਿਤ ਵੀ ਕੁਝ ਡਾਵਾਂ ਡੋਲ ਹੀ ਰਿਹਾ ਕਰਦਾ ਸੀ । ਉਪਰੰਤ ਮੇਰੇ ਚਿੱਤ ਨੂੰ ਇਕ ਅਜਿਹਾ ਰੋਗ ਲਗ ਗਿਆ, ਜਿਸ ਦਾ ਵਰਨਣ ਕਰਨਾ ਨਹੀਂ ਚਾਹੀਦਾ, ਕਿੰਤੂ ਉਸ ਰੋਗ ਦੇ ਕਾਰਨ ਜਿਸ ਪੀੜਾ ਨੂੰ ਮੈਂ ਪ੍ਰਾਪਤ ਹੋਇਆ ਉਸ ਦਾ ਵਰਨਣ ਕਰਦਾ ਹਾਂ ।

ਇਕ ਦਿਨ ਸੰਧਿਆ ਹੋਣ ਤੋਂ ਪਹਿਲਾਂ ਮੈਂ ਆਪਣੇ ਮਕਾਨ ਦੀ ਛੱਤ ਤੇ ਬੈਠਾ ਇਕ ਕਿਤਾਬ ਪੜ੍ਹ ਰਿਹਾ ਸਾਂ। ਅੱਖਾਂ ਭਾਵੇਂ ਪੁਸਤਕ ਵਲ ਸਨ ਪਰ ਮਨ ਪੰਖੇਰੂ ਹੋਰਨਾਂ ਹੀ ਕਲਪਣਾਂ ਵਿਚ ਮਗਨ ਸੀ। ਕਦੇ ਕਦੇ ਤਾਂ ਉਹ ਅਜੇਹੀ ਉਡਾਰੀ ਲਾਉਂਦਾ ਸੀ ਜੁ ਉਸਦਾ ਥਹੁ ਪਤਾ ਮੈਨੂੰ ਵੀ ਲਗਣਾ ਅਸੰਭਵ ਹੋ ਜਾਂਦਾ ਸੀ । ਉਸ ਪੁਸਤਕ ਵਿਚ ਲਿਖੇ ਸ਼ੁਭ ਗੁਣਾਂ ਦੇ ਪ੍ਰਭਾਵ ਨਾਲ ਮੇਰਾ ਚਿਤ ਕੁਝ ਕੁ ਸ਼ਾਂਤ ਹੋ ਗਿਆ ਤੇ ਮੇਰੀ ਸੁਰਤੀ ਹੋਰ ਹੀ ਪਾਸੇ ਲੱਗ ਗਈ ਅਤੇ ਮੈਨੂੰ ਇਕ ਪ੍ਰਕਾਰ ਦੀ ਨੀਦਰ ਹੀ ਆ ਗਈ। ਮੈਂ ਸੁਤਾ ਹੋਇਆ ਨਹੀਂ ਸਾਂ ਕਿਉਂਕਿ ਮੈਂ ਬਾਹਰ ਦੀਆਂ ਸਾਰੀਆਂ ਵਸਤਾਂ ਨੂੰ ਵੇਖ ਰਿਹਾ ਸਾਂ । ਮੈਂ ਕੀ ਵੇਖਦਾ ਹਾਂ ਜੁ ਰਾਵੀ ਨਦੀ ਬੜੇ ਹੀ


੭੮.