ਗੰਭੀਰ ਭਾਵ ਨਾਲ ਵਗ ਰਹੀ ਹੈ ਅਰ ਸ਼ੁਕਲਾ ਉਸ ਤੋਂ ਵੀ ਵੱਧ ਗੰਭੀਰ ਭਾਵ ਨਾਲ ਹੌਲੀ ਹੌਲੀ ਉਸ ਵਿਚ ਉਤਰ ਰਹੀ ਹੈ; ਐਸ ਵੇਲੇ ਸ਼ੁਕਲਾ ਦੀ ਸੁੰਦਰਤਾ ਨੂੰ ਜੇ ਇੰਦਰ ਵੀ ਵੇਖ ਲਵੇ ਤਾਂ ਮੋਹਿਤ ਹੋ ਜਾਵੇ। ਸਚ ਮੁਚ ਹੀ ਸ੍ਵਰਗ ਦੀਆਂ ਚੰਚਲ ਅਪੱਛਰਾਂ ਇਸ ਭੋਲੀ ਭਾਲੀ ਸ਼ੁਕਲਾ ਦੀ ਸੁੰਦਰਤਾ ਦੀਆਂ ਪਾਣੀ ਹਾਰ ਹਨ ।ਸ਼ੁਕਲਾ ! ਹੌਲੀ ਹੌਲੀ ਉਤਰ, ਮੈਂ ਤੈਨੂੰ ਵੇਖ ਰਿਹਾ ਹਾਂ । ਅਗੇ ਤਾਂ ਤੇਰੀ ਨਿਰਾਦਰੀ ਕੀਤੀ ਸੀ ਪਰ ਹੁਣ ਮੇਰਾ ਦਿਲ ਤੇਰੇ ਵਲ ਹੀ ਖਿਚੀਦਾ ਹੈ । ਤਾਂ ਤੇ ਹੌਲੀ ਹੌਲੀ ਉਤਰ ।
ਥੋੜੇ ਸਮੇਂ ਪਿਛੋਂ ਮੈਨੂੰ ਹੋਸ਼ ਆਈ, ਮੇਰੇ ਦੁਆਲੇ ਸਾਰਾ ਪ੍ਰਵਾਰ ਇਕੱਠਾ ਹੋਇਆ ਸੀ, ਪਰ ਪਤਾ ਨਹੀਂ ਕਿਉ ? ਮੈਂ ਚੇਤੰਨ ਵੀ ਹੋ ਗਿਆ ਪਰ ਮੇਰੀਆਂ ਅਖਾਂ ਅਗੇ ਓਹੋ ਸ਼ੁਕਲਾ ਹੌਲੀ, ਹੌਲੀ, ਹੌਲੀ ਰਾਵੀ ਵਿਚ ਉਤਰ ਰਹੀ ਸੀ। ਮੈਂ ਅਖਾਂ ਬੰਦ ਕਰ ਲਈਆਂ ਪਰ ਫੇਰ ਵੀ ਓਹੋ ਅਧਭੁਤ ਦ੍ਰਿਸ਼੍ਯ ਮੇਰੇ ਨੇਤਰਾਂ ਦੇ ਸਾਹਮਣੇ ਸੀ, ਅਰਥਾਤ ਸੁੰਦਰਤਾ ਦੀ ਪੁਤਲੀ ਸ਼ੁਕਲਾ ਹੌਲੀ ਹੌਲੀ ਰਾਵੀ ਵਿਚ ਉਤਰ ਰਹੀ ਸੀ। ਮੈਂ ਆਪਣੇ ਮਨ ਨੂੰ ਬਹੁ-ਤੇਰਾ ਹੋਰ ਪਾਸਿਆਂ ਵਲ ਲਾਉਂਦਾ ਸਾਂ ਪਰ ਫੇਰ ਵੀ ਓਹੋ ਨਦੀ ਤੇ ਓਹੋ ਸ਼ੁਕਲਾ ਉਸ ਵਿਚ ਹੌਲੀ ਹੌਲੀ ਉਤਰਦੀ ਨਜ਼ਰ ਔਂਦੀ ਸੀ।
ਕਈ ਦਿਨਾਂ ਤਕ, ਵੈਦ ਲੋਕ ਮੇਰੀਆਂ ਨਬਜ਼ਾਂ ਵੇਖ ਕੇ ਮੇਰੇ ਰੋਗ ਨੂੰ ਲਭਦੇ ਰਹੇ ਪਰ ਉਨ੍ਹਾਂ ਦੀਆਂ ਦਿਤੀਆਂ ਦਵਾਈਆਂ ਨਾਲ ਮੇਰਾ ਰੋਗ ਦੂਰ ਨਾ ਹੋਇਆ ਅਰਥਾਤ ਮੇਰੀ ਅਖਾਂ ਦੀ ਪੁਤਲੀ ਵਿਚੋਂ ਮੇਰੀ ਸ਼ੁਕਲਾ ਦਾ ਪਰਛਾਵਾਂ ਨਾ ਹੀ ਗਿਆ। ਮੈਂ ਵੀ ਆਪਣਾ ਅਸਲੀ ਰੋਗ ਕਿਸੇ ਨੂੰ ਨਾ ਦਸਿਆ।
ਸ਼ੁਕਲਾ ਹੌਲੀ ਤੁਰ ਤੇ ਆਪਣੀ ਗੰਭੀਰ ਚਾਲ ਨਾਲ ਮੇਰੇ ਅੰਦਰ ਪ੍ਰਵੇਸ਼ ਕਰ । ਮੈਂ ਜਾਣਦਾ ਹਾਂ ਕਿ ਤੂੰ ਅੰਨ੍ਹੀ ਹੈਂ ਤਾਂ ਤੇ ਹੌਲੀ ਹੌਲੀ ਮੇਰੇ ਅੰਧਕਾਰ ਮਨ ਦੀ ਛੋਟੀ ਜਹੀ ਕੋਠੜੀ ਵਿਚ ਆ ਕੇ ਚਾਨਣਾ ਕਰਦੇ, ਮੈਨੂੰ ਕੀ ਪਤਾ ਸੀ ਕਿ ਪਥਰ ਵੀ ਕਿਸੇ ਨੂੰ ਸਾੜ
੭੯