ਕੁਮਾਰ ਹੈ। ਮੈਨੂੰ ਉਹਦੀ ਆਵਾਜ਼ ਬੜੀ ਹੀ ਰਸੀਲੀ ਲੱਗੀ ਤੇ ਮੈਂ ਚਾਹੁੰਦੀ ਸਾਂ ਕਿ ਉਹ ਫੇਰ ਬੋਲੇ।
'ਇਹ ਅੰਨ੍ਹੀ ਫੁਲਾਂ ਵਾਲੀ ਹੈ।'
'ਫੁੱਲਾਂ ਵਾਲੀ ਮੈਂ ਸਮਝਦਾ ਸਾਂ ਕਿ ਕਿਸੇ ਭਲੇ ਘਰ ਦੀ ਧੀ ਹੈ।'
ਕੁਸਮਲਤਾ ਨੇ ਕਿਹਾ,'ਕਿਉਂ ਫੁੱਲਾਂ ਵਾਲੀ ਭਲੇ ਘਰ ਦੀ ਧੀ ਨਹੀਂ ਹੋ ਸਕਦੀ?'
ਇਹ ਸੁਣ ਕੇ ਕਿਸ਼ੋਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ-'ਮੇਰਾ ਇਹ ਭਾਵ ਨਹੀਂ, ਇਹ ਸਗੋਂ ਭਲੇ ਘਰ ਦੀ ਪ੍ਰਤੀਤ ਹੁੰਦੀ ਹੈ, ਪਰ ਇਹ ਅੰਨ੍ਹੀ ਕਿਸ ਤਰਾਂ ਹੋਈ?'
'ਇਹ ਜਨਮ ਤੋਂ ਹੀ ਅੰਨ੍ਹੀ ਹੈ।'
'ਭਲਾ ਵੇਖਾਂ ਤਾਂ ਸਹੀ।'
ਕਿਸ਼ੋਰ ਡਾਕਟਰੀ ਪੜ੍ਹਿਆ ਕਰਦੇ ਸਨ,'ਵੇਖਾਂ' ਕਹਿ ਕੇ ਉਨ੍ਹਾਂ ਮੈਨੂੰ ਖੜੇ ਹੋਣ ਲਈ ਆਖਿਆ।
ਮੈਂ ਝੱਟ ਉੱਠ ਕੇ ਖਲੋ ਗਈ।
ਉਹ ਬੋਲੇ,'ਮੇਰੀ ਵਲ ਵੇਖੋ।'
'ਵੇਖਾਂ ਕੀ? ਮਿੱਟੀ!'
'ਮੇਰੇ ਵਲ ਅੱਖਾਂ ਕਰੋ।'
ਮੇਰੀ ਠੋਡੀ ਫੜ ਕੇ ਉਨ੍ਹਾਂ ਫੇਰ ਕੇ ਆਪਣੇ ਸਾਹਮਣੇ ਕਰ ਲਈ। ਅੱਗ ਲੱਗੇ ਅਜੇਹੀ ਡਾਕਟਰੀ ਨੂੰ, ਮੈਂ ਤਾਂ ਹੱਥ ਲਗਦਿਆਂ ਹੀ ਆਪਣਾ ਆਪ ਭੁਲ ਗਈ।
ਉਨ੍ਹਾਂ ਦੇ ਹਸਤ ਕਮਲ ਦੇ ਸਪਰਸ਼ ਵਿਚੋਂ ਮੈਨੂੰ ਅਨੇਕ ਪ੍ਰਕਾਰ ਦੇ ਫੁੱਲਾਂ ਦੀ ਸੁਗੰਧੀ ਆਈ ਤੇ ਅਜਿਹਾ ਭਾਸਿਆ ਜੋ ਮੇਰੀਆਂ ਅੱਖਾਂ, ਮੂੂੰਹ ਤੇ ਪੁਸ਼ਾਕ ਉਤੇ ਫੁਲ ਹੀ ਫਲ ਹਨ ਤੇ ਮੇਰੇ ਚਾਰ ਚੁਫੇਰਿਓਂ ਹੀ ਫੁਲਾਂ ਦੀ ਸੁਗੰਧੀ ਆ ਰਹੀ ਹੈ। ਆਹਾ! ਧੰਨ ਪ੍ਰਮਾਤਮਾ ਹੈ, ਜਿਸ ਨੇ ਅਜਿਹਾ ਕਮਲ ਸਮਾਨ ਹੱਥ ਬਣਾਇਆ।
੯.