ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਵਾ ਦੇਵਾਂਗਾ, ਪਰ ਹਾਂ ਇਕ ਗੱਲ ਹੋਰ ਹੈ, ਉਹ ਇਹ ਕਿ ਨਿਰੀ ਪੁਰੀ ਦਵਾ ਨਾਲ ਕੁਝ ਨਹੀਂ ਬਨਣਾ, ਮਨੁਖ ਦਾ ਦਾਰੂ ਮਨੁਖ ਹੁੰਦਾ ਹੈ ਅਰ ਮੈਂ ਚਾਹੁੰਦਾ ਹਾਂ ਕਿ ਸ਼ੁਕਲਾ ਵੀ ਇਥੇ ਆਵੇ ।

ਮੈਂ-ਮੈਂ ਅਗੇ ਹੀ ਉਸਨੂੰ ਬੁਲਾ ਭੇਜਿਆ ਹੈ ।

ਸੰਨਿਆਸੀ-ਪਰੰਤੂ ਸ਼ੁਕਲਾ ਦਾ ਆਉਣਾ ਚੰਗਾ ਹੋਵੇਗਾ ਅਥਵਾ ਬੁਰਾ - ਇਹੋ ਸੋਚਣ ਦੀ ਗਲ ਹੈ । ਹੋ ਸਕਦਾ ਹੈ ਕਿ ਕਿਸ਼ੋਰ ਦੀ ਇਸ ਵੈਰਾਗ ਭਰੀ ਦਿਸ਼ਾ ਵਿਚ ਸ਼ੁਕਲਾ ਨਾਲ ਮੁਲਾਕਾਤ ਹੋਣ ਤੇ ਉਹ ਅਪਾਰ ਖੁਸ਼ੀ ਵਿਚ ਆਕੇ ਆਪਣੇ ਹਰਖ ਨੂੰ ਜਰ ਨਾ ਸਕੇ, ਪਰ ਅਜੇਹੀ ਦਿਸ਼ਾ ਵਿਚ ਇਹ ਜ਼ਰੂਰੀ ਹੋਵੇਗਾ ਕਿ ਮੁੜ ਉਹਨਾਂ ਨੂੰ ਇਕ ਦੂਜੇ ਤੋਂ ਵਿਛੋੜਿਆ ਨਾ ਜਾਵੇ, ਅਥਵਾ ਉਹਨਾਂ ਦੋਹਾਂ ਦਾ ਵਿਵਾਹ ਕਰ ਦੇਣਾ ਹੀ ਉਚਤ ਹੋਵੇਗਾ ।

ਮੈਂ-ਸ਼ੁਕਲਾ ਦੇ ਮਿਲਾਪ ਦਾ ਫਲ ਬੁਰਾ ਹੋਵੇਗਾ ਜਾ ਭਲਾ, ਇਹ ਸੋਚਣ ਦਾ ਸਮਾਂ ਹੁਣ ਨਹੀ ਰਿਹਾ, ਕਿਉਂਕਿ ਉਹ ਸਾਹਮਣੇ ਚਲੀ ਆ ਰਹੀ ਹੈ ।

ਕਿਸ਼ੋਰ ਦੀ ਅਰੋਗਤਾ ਦਾ ਹਾਲ ਸੁਣਕੇ ਬਲਬੀਰ ਬਾਬੂ ਵੀ ਖ਼ਬਰ ਲੈਣ ਆਏ ਸਨ ਅਰ ਨਾਲ ਸ਼ੁਕਲਾ ਨੂੰ ਵੀ ਲੈਂਦੇ ਆਏ, ਪਰ ਆਪ ਡਿਊਢੀ ਵਿਚ ਹੀ ਠਹਿਰ ਕੇ ਸ਼ੁਕਲਾ ਨੂੰ ਵਿਕ ਦਾਸੀ ਨਾਲ ਅੰਦਰ ਭੇਜ ਦਿਤਾ।

੮੬.