ਪੰਜਵਾਂ ਪ੍ਰਕਰਣ
. ੧ .
- ਬਲਬੀਰ ਦੇ ਆਪਣੇ ਦਿਲ ਦੀਆਂ ਵਿਚਾਰਾਂ *
ਪ੍ਰਮਾਤਮਾਂ ! ਤੇਰੀ ਮਾਇਆ ਬੜੀ ਹੀ ਪ੍ਰਬਲ ਹੈ । ਇਕ ਖਿਨ ਵਿਚ ਕੁਝ ਦਾ ਕੁਝ ਹੋ ਜਾਂਦਾ ਹੈ। ਮੈਂ ਸਮਝਿਆ ਸੀ ਕਿ ਇਕ ਕੁਸਮਲਤਾ ਦੇ ਪਿਆਰ ਦਾ ਫਲ ਪਾਕੇ ਫੇਰ ਹੋਰ ਕਿਸੇ ਨੂੰ ਪਿਆਰ ਨਹੀਂ ਕਰਾਂਗਾ, ਪਰ ਹੁਣ ਹੋਰ ਤਾਂ ਕਿਤੇ ਰਹੀ, ਮੈਂ ਮਾਲਣ ਦੀ ਲੜਕੀ ਉਤੇ ਹੀ ਮੋਹਿਤ ਹੋ ਗਿਆ ਹਾਂ ।
ਕੌਣ ਕਹਿ ਸਕਦਾ ਹੈ ਕਿ ਸੰਸਾਰ ਵਲੋਂ ਉਪ੍ਰਾਮ ਚਿਤ ਸੰਨਆਸੀ ਦਾ ਮਨ ਫੇਰ ਗ੍ਰਹਿਸਤ ਆਸ਼ਰਮ ਦੇ ਜੰਜਾਲਾਂ ਵਿਚ ਫਸ ਜਾਵੇਗਾ, ਪਰ ਹੁਣ ਮੈਨੂੰ ਗ੍ਰਹਿਸਤ ਜੰਜਾਲ ਨਹੀਂ ਭਾਸ ਰਿਹਾ । ਮੈਂ ਸੋਚਦਾ ਸਾਂ ਕਿ ਮੇਰਾ ਜੀਵਨ ਮਸਿਆ ਦੀ ਰਾਤ ਵਾਂਗੂ ਹਨੇਰੇ ਵਿਚ ਹੀ ਬਤੀਤ ਹੋਵੇਗਾ, ਪਰ ਰਬੋਂ ਹੀ ਸ਼ੁਕਲ ਪੱਖ ਦਾ ਚੰਦ੍ਰਮਾ 'ਸ਼ੁਕਲਾ' ਮੇਰੇ ਹਿਰਦੇ ਰੂਪੀ ਅਕਾਸ਼ ਤੇ ਜਗਮਗ ਕਰ ਰਹੀ ਹੈ । ਮੈਂ ਸੋਚਿਆ ਸੀ ਕਿ ਸੰਸਾਰ ਸਾਗਰ ਮੈਨੂੰ ਇਕੱਲੇ ਨੂੰ ਹੀ ਤਰਕੇ ਲੰਘਣਾ ਪਵੇਗਾ, ਪਰ ਹੁਣ ਕਰਤਾਰ ਨੇ ਇਕ ਸਾਥੀ ਹੋਰ ਭੇਜ ਦਿੱਤਾ ਹੈ, ਜਿਸ ਦੇ ਪ੍ਰੇਮ ਦੇ ਆਸਰੇ ਮੈਂ ਸੁਖਾਲਾ ਹੀ ਭਵਸਾਗਰ ਤੋਂ ਪਾਰ ਹੋ ਜਾਵਾਂਗਾ । ਮੈਂ ਸੋਚਿਆ ਸੀ ਕਿ ਇਹ ਮਰਨ ਭੂਮੀ ਹੋਰ ਲੋਕਾਂ ਵਾਂਗ ਮੈਨੂੰ ਵੀ ਦਗਧ ਹੀ ਕਰ ਸੁਟੇਗੀ, ਪਰ ਹੁਣ 'ਸ਼ੁਕਲਾ' ਨੇ ਆਪਣੇ ਬੰਦ ਨੇਤਰਾਂ
੮੭.