ਵਿਚੋਂ ਚੰਦਨ-ਕਟਾਖਸ਼ ਮਾਰਕੇ ਮੈਨੂੰ ਸੀਤਲ ਕਰ ਛੱਡਿਆ ਹੈ। ਮੈਂ ਜਿਸ ਵੇਲੇ ਸ਼ੁਕਲਾ ਵਲਵੇਖਦਾ ਹਾਂ ਤਾਂ ਮੈਨੂੰ ਪਰਮ ਆਨੰਦ ਹੁੰਦਾ ਹੈ ।
ਕੀ ਸ਼ੁਕਲਾ ਵੀ ਇਸ ਪ੍ਰਸੰਨਤਾ ਨੂੰ ਅਨੁਭਵ ਕਰਦੀ ਹੈ ? ਉਸਦੀਆਂ ਤਾਂ ਅੱਖਾਂ ਹੀ ਨਹੀਂ ਹਨ, ਪਰ ਹੇ ਕਰਤਾਰ ! ਉਹਦੀਆ ਅੱਖਾਂ ਵੀ ਖੋਹਲ ਦੇ, ਜਿਸ ਕਰਕੇ ਅਸੀਂ ਦੋਵੇਂ ਮਿਲ ਕੇ ਹੀ ਆਨੰਦ ਵਿਚ ਮਗਨ ਹੁੰਦੇ ਹੋਏ, ਅੰਤ ਵਿਚ ਪ੍ਰਮਾਨੰਦ ਦੀ ਪ੍ਰਾਪਤੀ ਕਰ ਸਕੀਏ !
ਹਾਂ ! ਪਰ ਇਸ ਆਨੰਦ ਦਾ ਅੰਤ ਕੀ ਹੋਵੇਗਾ ? ਮੈਂ ਤਾਂ 'ਚੋਰ' ਹਾਂ । ਮੇਰੀ ਪਿੱਠ ਉਤੇ ਮੋਟੇ ਅੱਖਰਾਂ ਵਿਚ ਲਿਖਿਆ ਹੈ ਕਿ ਮੈਂ ਚੋਰ ਹਾਂ । ਜਦ ਸ਼ੁਕਲਾ ਆਪਣਾ ਪਿਆਰ ਭਰਿਆ ਕਮਲ ਸਮਾਨ ਹਥ ਮੇਰੀ ਪਿੱਠ ਦੇ ਅੱਖਰਾਂ ਉਤੇ ਫੇਰ ਕੇ ਪੁਛੇਗੀ ਕਿ ਇਹ ਕੀ ਹੈ ? ਤਾਂ ਕੀ ਮੈਂ ਉਸ ਨੂੰ ਕਹਾਂਗਾ-'ਕੁਝ ਨਹੀਂ ।' ਉਹ ਤਾਂ ਅੰਨ੍ਹੀ ਹੈ, ਇਹ ਸੁਣਕੇ ਚੁਪ ਕਰ ਰਹੇਗੀ, ਪਰ ਕੀ ਮੈਂ ਆਪਣੀ ਅਰਧੰਗੀ ਨੂੰ ਧੋਖਾ ਦੇਵਾਂਗਾ ? ਖੈਰ, ਜੋ ਕੁਝ ਵੀ ਹੋਵੇ, ਮੈਂ ਸ਼ੁਕਲਾ ਨੂੰ ਜ਼ਰੂਰ ਹੀ ਦਸ ਦੇਵਾਂਗਾ। ਉਸ ਦਿਨ ਵੀ ਮੈਂ ਕੁਸਮਲਤਾ ਨੂੰ ਕਿਹਾ ਤਾਂ ਸੀ ਕਿ ਮੈਂ ਸ਼ੁਕਲਾ ਨੂੰ ਸਭ ਕੁਝ ਦੱਸ ਦੇਵਾਂਗਾ, ਪਰ ਪਤਾ ਨਹੀਂ ਅੱਜ ਤਕ ਉਸਨੂੰ ਦੱਸਣ ਦਾ ਹੌਸਲਾ ਕਿਉਂ ਨਹੀਂ ਪਿਆ ? ਹੁਣ ਜ਼ੁਰੂਰ ਦਸ ਦੇਵਾਂਗਾ ।
ਜਿਸ ਦਿਨ ਸ਼ੁਕਲਾ ਕਿਸ਼ੋਰ ਨੂੰ ਵੇਖ ਕੇ ਆਈ ਸੀ, ਉਸੇ ਦਿਨ ਤੀਸਰੇ ਪਹਿਰ ਮੈਂ ਉਹਨੂੰ ਇਹ ਗਲ ਦਸਣ ਗਿਆ। ਅਗੇ ਉਹ ਰੋ ਰਹੀ ਸੀ। ਮੈਂ ਪੁਛਿਆ-'ਸ਼ੁਕਲਾ ! ਕਿਉਂ ਰੋਂਦੀ ਹੈਂ ?' ਉਸ ਨੇ ਅਗੋਂ ਕੁਝ ਉੱਤਰ ਨਾ ਦਿਤਾ ਤੇ ਅੱਖਾਂ ਦੇ ਅੱਥਰੂ ਪੂੰਝ ਕੇ ਚੁਪ ਹੋ ਗਈ। ਮੈਂ ਉਹਨੂੰ ਤਾਂ ਕੁਝ ਨਾ ਕਿਹਾ, ਪਰ ਉਸਦੀ ਮਾਸੀ ਨੂੰ ਪੁਛਣ ਤੇ ਪਤਾ ਲਗਾ ਕਿ ਜਿਸ ਵੇਲੇ ਦੀ ਛੋਟੇ ਬਾਬੂ ਦੀ ਖਬਰ ਲੈ ਕੇ ਆਈ ਹੈ ਉਸੇ ਦਿਨ ਤੋਂ ਇਹਦੀ ਇਹੋ ਹਾਲਤ ਹੈ । ਮੈਂ ਤਾਂ ਉਸ ਦਿਨ ਉਨ੍ਹਾਂ ਦੇ ਅੰਦਰ ਨਹੀਂ ਗਿਆ ਸਾਂ, ਕਿਉਂਕਿ ਮੇਰੀ
੮੮.