ਪੰਨਾ:ਅਨੋਖੀ ਭੁੱਖ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ ਕਿਸ਼ੋਰ ਦੀ ਆਪੋ ਵਿਚ ਦੀ ਅਨਬਨ ਦੇ ਕਾਰਨ ਮੈਂ ਇਹ ਉਚਿਤ ਨਹੀਂ ਸਮਝਿਆ ਸੀ ਕਿ ਉਸਦੇ ਸਾਹਮਣੇ ਜਾ ਕੇ ਉਹਦੇ ਰੋਗ ਨੂੰ ਵਧੇਰਾ ਕਰਨ ਦਾ ਕਾਰਨ ਬਣਾਂ ।

ਮੈਂ ਕਿਹਾ, 'ਵੇਖ ਸ਼ੁਕਲਾ ! ਤੈਨੂੰ ਜੋ ਦੁਖ ਹੋਵੇ, ਮੈਨੂੰ ਦਸ ਦਿਆ ਕਰ, ਮੈਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਕੇ ਤੈਨੂੰ ਸੁਖ ਪਚਾਉਣ ਦਾ ਯਤਨ ਕਰਾਂਗਾ।'

ਸ਼ੁਕਲਾ ਫੇਰ ਰੋਣ ਲਗ ਪਈ ਤੇ ਮੇਰੇ ਫੇਰ ਚੁਪ ਕਰੌਣ ਉਤੇ ਬੋਲੀ-'ਤੁਸੀਂ ਤਾਂ ਮੇਰੇ ਉਤੇ ਅਪਾਰ - ਕ੍ਰਿਪਾ ਕਰਦੇ ਹੋ, ਤੇ ਮੈਂ ਤੁਹਾਡੇ ਲਾਇਕ ਨਹੀਂ ਹਾਂ।'

'ਉਹ ਕਿਉਂ ਸ਼ੁਕਲਾ ? ਮੈਂ ਤਾਂ ਅਗੇ ਹੀ ਜਾਣਦਾ ਹਾਂ ਕਿ ਮੈਂ ਤੇਰੇ ਵਰਗੀ ਗੁਣਵੰਤੀ ਦੇ ਯੋਗ ਨਹੀਂ ਹਾਂ ।'

'ਮੈਂ ਤਾਂ ਤੁਹਾਡੀ ਬੇ-ਖਰੀਦ ਦਾਸੀ ਹਾਂ, ਤੁਸੀਂ ਮੈਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ ।'

ਮੈਂ-ਮੇਰੀ ਇਹ ਤੀਬਰ ਆਸ਼ਾ ਹੈ ਕਿ ਤੇਰੇ ਨਾਲ ਵਿਆਹ ਕਰ ਕੇ ਆਪਣੇ ਬਾਕੀ ਦੇ ਦਿਨ ਸੁਖ ਨਾਲ ਬਤੀਤ ਕਰਾਂ, ਪਰ ਪਹਿਲਾਂ ਮੇਰੀ ਗੱਲ ਸੁਣ ਲੈ, ਫੇਰ ਉਤ੍ਰ ਦੇਵੀਂ।

'ਆਪਣੀ ਯੁਵਾ ਅਵਸਥਾ ਵਿਚ ਮੈਂ ਕਿਸੇ ਦੇ ਰੂਪ ਪਿਛੇ ਅੰਨ੍ਹਾ ਹੋ ਗਿਆ ਸਾਂ, ਅਰ ਉਸੇ ਹਾਲਤ ਵਿਚ ਹੀ ਮੈਂ ਚੋਰੀ ਦਾ ਕੰਮ ਕੀਤਾ ਸੀ । ਚੋਰੀ ਵੀ ਅਜੇਹੀ ਕੀਤੀ ਸੀ, ਜਿਸਦਾ ਨਿਸ਼ਾਨ ਅਜ ਤਕ ਮੇਰੇ ਸਰੀਰ ਉੱਤੇ ਹੈ ।'

ਇਹ ਗੱਲਾਂ ਮੈਂ ਹੌਲੀ ਹੌਲੀ ਸ਼ੁਕਲਾ ਨੂੰ ਕਹਿ ਹੀ ਦਿੱਤੀਆਂ, ਸ਼ੁਕਲਾ ਅੰਨ੍ਹੀਂ ਸੀ, ਇਸ ਲਈ ਮੈਨੂੰ ਇਹ ਗਲ ਕਹਿਣ ਦਾ ਹੌਂਸਲਾ ਪਿਆ, ਨਹੀਂ ਤੇ ਜੇ ਉਹ ਨੇਤ੍ਰਵਾਨ ਹੁੰਦੀ ਤਾਂ ਅੱਖਾਂ ਚਾਰ ਹੋਣ ਤੇ ਕਦੀ ਵੀ ਮੇਰੇ ਬੁਲ੍ਹ ਨਾ ਖੁਲ੍ਹਦੇ ।

ਸ਼ੁਕਲਾ ਨੇ ਮੇਰੀ ਗਲ ਨੂੰ ਧੀਰਜ ਨਾਲ ਸੁਣਿਆ, ਮੈਂ ਫੇਰ ਗੱਲ ਤੋਰੀ, 'ਮੈਥੋਂ ਜੋ ਕੁਝ ਵੀ ਭੁਲ ਹੋਈ ਸੀ ਉਹ ਕੇਵਲ

੮੯.