ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨੀ ਦੇ ਨਸ਼ੇ ਵਿਚ ਹੀ ਹੋਈ ਸੀ, ਅਰ ਫੇਰ ਮੇਰਾ ਅਪਰਾਧ ਵੀ ਚੋਰੀ ਦੀ ਹੱਦ ਤੋਂ ਅਗੇ ਨਹੀਂ ਲੰਘਿਆ ਸੀ, ਅਥਵਾ ਕਿਸੇ ਪਾਪ ਕਰਮ ਦੇ ਕਾਰਨ ਦਾ ਭਾਗੀ ਨਹੀਂ ਹੋਇਆ ਸਾਂ ।'

'ਇਸ ਗੱਲ ਦੇ ਹੁੰਦਿਆਂ ਵੀ ਕੀ ਤੂੰ ਮੈਨੂੰ ਅੰਗੀਕਾਰ ਕਰੇਂਗੀ ?'

ਸ਼ੁਕਲਾ ਬੋਲੀ, 'ਆਪ ਨੇ ਭਾਵੇਂ ਸਾਰੀ ਉਮਰ ਵੀ ਕੁਕਰਮਾਂ ਵਿਰ ਗੁਜ਼ਾਰੀ ਹੋਵੇ, ਭਾਵੇਂ ਤੁਸਾਂ ਸੈਂਕੜੇ ਬ੍ਰਹਮ ਹਤਿਆ, ਗਊ ਹਤਿਆ ਅਰ ਇਸਤ੍ਰੀ ਹਤਿਆ ਵੀ ਕੀਤੀਆਂ ਹੋਣ ਪਰ ਤਾਂ ਵੀ ਤੁਸੀਂ ਮੇਰੇ ਲਈ ਦੇਵਤਾ ਹੋ ਜੇਕਰ ਤੁਸੀਂ ਦਾਸੀ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਸਕੋ, ਤਾਂ ਮੈਨੂੰ ਉਹ ਹੀ ਸਵਰਗ ਹੈ, ਪਰ ਇਕੋ ਗਲ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਤੁਹਾਡੇ ਯੋਗ ਨਹੀਂ ਹਾਂ।'

ਮੈਂ ਪੁਛਿਆ, 'ਉਹ ਕਿਸ ਤਰਾਂ ਸ਼ੁਕਲਾ !' ਉਹ ਬੋਲੀ, 'ਮੇਰਾ ਇਹ ਪਾਪੀ ਮਨ ਦੂਸਰੇ ਦੇ ਹਥ ਵਿਕ ਚੁਕਾ ਹੋਇਆ ਹੈ ।'

ਇਹ ਗੱਲ ਸੁਣਦੇ ਸਾਰ ਹੀ ਮੇਰੇ ਤੌਰ ਭੌਂ ਗਏ, ਪਰ ਸੰਭਲਕੇ ਮੈਂ ਫੇਰ ਉਸ ਪਾਸੋਂ ਕਾਰਨ ਪੁਛਿਆ।

ਸ਼ੁਕਲਾ-ਮੈਂ ਇਸਤ੍ਰੀ ਜਾਤੀ ਹਾਂ ਅਰ, ਅਜੇਹੀਆਂ ਗਲਾਂ ਤੁਹਾਨੂੰ ਕੀ ਦਸਾਂ ? ਜੇ ਤੁਸੀਂ ਜ਼ਰੂਰ ਹੀ ਪੁਛਣਾ ਚਾਹੁੰਦੇ ਹੋ ਤਾਂ ਕੁਸਮਲਤਾ ਪਾਸੋਂ ਪੁਛ ਲਵੋ, ਮੈਂ ਉਸ ਨੂੰ ਸਭ ਕੁਝ ਦਸ ਚੁੱਕੀ ਹਾਂ ।

ਇਹ ਗਲ ਸੁਣਕੇ ਮੈਂ ਕਸੁਮਲਤਾ ਹੁਰਾਂ ਦੇ ਘਰ ਵਲ ਗਿਆ । ਅਗੇ ਵਿਚਾਰੀ ਕੁਸਮਲਤਾ ਕਿਸ਼ੋਰ ਦੀ ਬੀਮਾਰੀ ਦੇ ਦੁਖ ਤੋਂ ਬੇਹਾਲ ਹੋ ਰਹੀ ਸੀ। ਜਾਂਦਿਆਂ ਹੀ ਉਸਨੇ ਮੇਰੇ ਪੈਰ ਫੜ ਲਏ ਅਰ ਬੋਲੀ, 'ਮਹਾਰਾਜ, ਖਿਮਾਂ ਕਰੋ ! ਮੈਂ ਤੁਹਾਡੇ ਉਤੇ ਇੰਨਾ ਅਤਿਆਚਾਰ ਕੀਤਾ ਸੀ, ਤਾਹੀਓਂ ਹੀ ਮੈਂ ਉਸਦਾ ਫਲ ਭੋਗ । ਰਹੀ ਹਾਂ ! ਸੱਚ ਪੁਛੋ ਤਾਂ ਕਿਸ਼ੋਰ ਦੀ ਬੀਮਾਰੀ ਦਾ ਮੈਨੂੰ ਇੰਨਾ

੯੦.