ਪੰਨਾ:ਅਨੋਖੀ ਭੁੱਖ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਕਰ ਹੈ ਜਿੰਨਾ ਕਿ ਮੈਂ ਆਪਣੀ ਕੁਖ ਦੇ ਬਾਲਕ ਦਾ ਵੀ ਨਾਂ ਕਰਦੀ। ਵਿਚਾਰਾ ਮੇਰੀ ਹੀ ਖਾਤਰ ਦੁਖ ਭੋਗ ਰਿਹਾ ਹੈ, ਜੀ ਕਰਦਾ ਹੈ, ਮਹੁਰਾ ਖਾ ਕੇ ਮਰ ਜਾਵਾਂ ! ਹਾਇ ! ਮੈਂ ਹੁਣੇ ਹੀ ਕਿਉਂ ਨਾ ਮਰ ਜਾਵਾਂ !!'

ਉਸ ਦੇ ਤਰਲੇ ਤੇ ਹਾੜੇ ਸੁਣ ਕੇ ਮੇਰਾ ਕਲੇਜਾ ਫਟ ਗਿਆ । ਮੈਂ ਕੀ ਦੇਖ ਰਿਹਾ ਹਾਂ, ਕਿ ਸ਼ੁਕਲਾ ਵੀ ਰੋਂਦੀ ਹੈ, ਕੁਸਮ ਵੀ ਰੋ ਰਹੀ ਹੈ, ਅਰ ਮੇਰੀਆਂ ਅੱਖਾਂ ਵਿਚੋਂ ਤਾਂ ਭਾਵੇਂ ਅਥਰੂ ਨਹੀਂ ਨਿਕਲ ਰਹੇ, ਕਿਉਂਕਿ ਮੈਂ ਕੋਈ ਇਸਤ੍ਰੀ ਨਹੀਂ ਹਾਂ, ਕਿ ਗਲ ਗਲ ਉਤੇ ਰੋ ਪਵਾਂ, ਪਰ ਮੇਰਾ ਦਿਲ ਸ਼ੁਕਲਾ ਦੀ ਅੰਤਲੀ ਗੱਲ ਸੁਣ ਕੇ ਸਚ ਮੁਚ ਹੀ ਲਹੂ ਦੇ ਅਥਰੂ ਵਗਾ ਰਿਹਾ ਹੈ, ਅਤੇ ਸਭ ਤੋਂ ਭੈੜੀ ਦਸ਼ਾ ਕਿਸ਼ੋਰ ਦੀ ਹੈ, ਵਿਚਾਰ ਪਤਾ ਨਹੀਂ ਕਿੰਨਾ ਕੁ ਦੁਖੀ ਹੈ ? ਇੰਨੀਆਂ ਸ਼ੋਕ-ਮਈ ਹੰਝੂ ਕੇਰਨੀਆਂ ਅਖਾਂ ਦੇ ਹੁੰਦਿਆਂ ਵੀ ਕੇਹੜਾ ਚਤਰ ਪੁਰਖ ਹੈ ਜੁ ਇਸ ਸੰਸਾਰ ਨੂੰ ਸੁਖ ਰੂਪ ਜਾਣਦਾ ਹੋਵੇ ? ਮੈਨੂੰ ਤਾਂ ਸਾਫ ਕਹਿਣਾ ਪੈਂਦਾ ਹੈ ਕਿ ਇਹ ਅਸਾਰ ਸੰਸਾਰ ਦੁਖ ਮੇਂ, ਔਰ ਸ਼ੋਕ ਮੇਂ ਹੈ ।

ਆਪਣੇ ਦੁਖ ਨੂੰ ਇਕ ਪਾਸੇ ਰੱਖ ਕੇ ਮੈਂ ਕੁਸਮਲਤਾ ਦੇ ਰੋਣ ਦਾ ਕਾਰਨ ਪੁਛਿਆ । ਉਸ ਵਿਚਾਰੀ ਨੇ ਕਿਸ਼ੋਰ ਦੀ ਪੀੜਾ ਦਾ ਸਾਰਾ ਹਾਲ ਵਿਸਥਾਰ ਨਾਲ ਸੁਣਾਇਆ। ਫੇਰ ਮੈਂ ਸ਼ੁਕਲਾ ਵਾਲੀ ਗੱਲ ਪੁਛੀ, ਉਸ ਨੇ ਜੋ ਮੈਨੂੰ ਕੁਸਮ ਵਲ ਤੋਰਿਆ ਸੀ - ਕੁਸਮਲਤਾ ਨੇ ਸ਼ੁਕਲਾ ਪਾਸੋਂ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ਅਰ ਮੈਂ ਠੰਢੇ ਜਿਗਰੇ ਨਾਲ ਸੁਣੀਆਂ ।

'ਸ਼ੁਕਲਾ ਕਿਸ਼ੋਰ ਦੀ ਅਰ ਕਿਸ਼ੋਰ ਸ਼ੁਕਲਾ ਦਾ, ਫੇਰ ਮੈਂ ਤੀਸਰਾ ਵਿਚ ਕੌਣ ?'

ਰੁਮਾਲ ਨਾਲ ਆਪਣੇ ਅੱਥਰੂ ਪੂੰਝਦਾ ਹੋਇਆ, ਮੈਂ ਗਿੱਲੀਆਂ ਅੱਖਾਂ ਨਾਲ ਹੀ ਆਪਣੇ ਘਰ ਵਲ ਤੁਰ ਪਿਆ।

੯੧.