ਪੰਨਾ:ਅਨੋਖੀ ਭੁੱਖ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

. ੨ .


ਲੋਕੋ ! ਮੇਰੀ ਆਸਾਂ ਦੀ ਹੱਟੀ ਅਜ ਲਟੀ ਗਈ ਜੇ ! ਸਚਮੁੱਚ ਹੀ ਮੈਂ ਅਜ ਸਾਰਾ ਸੌਦਾ ਵੇਚ ਚਲਿਆ ਜੇ! ਵਿਧਾਤਾ ਨੇ ਮੇਰੇ ਭਾਗਾਂ ਵਿਚ ਸੁਖ ਨਹੀਂ ਲਿਖਿਆ, ਤਾਂ ਮੈਂ ਦੂਜੇ ਦਾ ਸੁਖ ਕਿਉਂ ਖੋਹ ਲਵਾਂ ? ਕਿਸ਼ੋਰ ਦੀ ਸ਼ੁਕਲਾ, ਕਿਸ਼ੋਰ ਨੂੰ ਹੀ ਦੇ ਕੇ ਮੈਂ ਉਥੇ ਜਾ ਕੇ ਪਹੁੰਚਾਂਗਾ, ਜਿਥੇ ਇਹ ਮੋਹ ਮੁਹੱਬਤ ਦੇ ਟੋਟੇ ਨਹੀਂ ਹਨ । ਜੇਹੜੇ ਪੁਰਖ ਹਰਖ ਸੋਗ ਤੋਂ ਅਤੀਤ ਹਨ, ਹੁਣ ਮੈਂ ਉਹਨਾਂ ਦੇ ਚਰਨਾਂ ਵਿਚ ਜਾ ਕੇ ਹੀ ਆਪਣੇ ਜਨਮ ਦੇ ਅਖੀਰੀ ਦਿਨ ਸਵਾਰਾਂਗਾ।

ਪ੍ਰਮਾਤਮਾ ! ਤੂੰ ਕਿਥੇ ਹੈਂ, ਤੇ ਜੇ ਹੈਂ ਤਾਂ ਮੇਰੀ ਪੁਕਾਰ ਨੇੜੇ ਹੋਕੇ ਸੁਣ ! ਮੈਂ ਏਨੀ ਆਯੂ ਸੰਸਾਰ ਵਿਚ ਪ੍ਰਵਿਰਤ ਹੋ ਕੇ ਗੁਜ਼ਾਰੀ ਹੈ ਅਤੇ ਤੇਰੀਆਂ ਬਣਾਈਆਂ ਹੋਈਆਂ ਵਸਤੂਆਂ ਦੇ ਮੋਹ ਪਿਆਰ ਵਿਚ ਰੁਝਾ ਰਿਹਾ ਹਾਂ, ਪਰ ਅਜ ਤੋਂ ਮੈਂ ਸ਼ੁਕਲਾ ਨੂੰ ਛਡਦਾ ਹਾਂ ਅਤੇ ਉਸਦੀ ਥਾਂ ਤੇਰੀ ਮੂਰਤੀ ਆਪਣੇ ਮਨ ਵਿਚ ਧਾਰਨ ਕਰਦਾ ਹਾਂ। ਜੇ ਤੂੰ ਹੈਂ ਤਾਂ ਮੇਰੀ ਗਲ ਧਿਆਨ ਨਾਲ ਸੁਣ ਲੈ! ਪਰ ਜੇ ਤੂੰ ਉੱਕਾ ਹੀ ਨਹੀਂ ਹੈਂ, ਤਾਂ ਵੀ ਮੈਂ ਤੇਰੇ ਨਾਮ ਉਤੇ ਹੀ ਸਭ ਕੁਝ ਤਿਆਗਦਾ ਹਾਂ । ਹੋ ਸਕਦਾ ਹੈ ਕਿ ਅਜੇਹਾ ਕਰਨ ਨਾਲ ਮੇਰੀ ਕਲੰਕਤ ਦੇਹ ਨਿਹਕਲੰਕ ਹੋ ਜਾਵੇ।

ਪ੍ਰਭੂ ! ਇਕ ਗਲ ਮੈਂ ਤੈਥੋਂ ਪੁਛਦਾ ਹਾਂ : ਭਲਾ ਇਸ ਦੇਹ ਨੂੰ ਕਲੰਕਤ ਕਿਸ ਨੇ ਕੀਤਾ ? ਮੈਂ ਕਿ ਤੂੰ ? ਮੈਂ ਤਾਂ ਅਸਾਰ ਹਾਂ ਨਾਸਮਾਨ ਵਸਤੂ ਹਾਂ, ਇਸ ਲਈ ਸੋਚਕੇ ਦਸ ਕਿ ਇਹ ਦੋਸ਼ ਮੇਰਾ

੯੨.