ਪੰਨਾ:ਅਨੋਖੀ ਭੁੱਖ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸ਼ੋਰ-'ਇਹ ਅੱਖਾਂ ਹਛੀਆਂ ਨਹੀਂ ਹੋ ਸਕਦੀਆਂ ਤੇ ਇਹ ਕਦੀ ਵੀ ਸੁਜਾਖੀ ਨਹੀਂ ਹੋ ਸਕਦੀ।'

'ਭਲਾ ਮੈਨੂੰ ਕੇਹੜੀ ਨੀਂਦਰ ਨਹੀਂ ਸੀ ਆਉਂਦੀ।'

ਕੁਸਮਲਤਾ-'ਨਹੀਂ ਹੋ ਸਕਦੀ ਤੇ ਨਾ ਹੋਵੇ, ਜਾਣ ਦਿਓ। ਕੀ ਰੁਪਿਆ ਖ਼ਰਚਣ ਤੇ ਵੀ ਇਸ ਦਾ ਵਿਆਹ ਨਹੀਂ ਹੋ ਸਕੇਗਾ?'

ਕਿਸ਼ੋਰ-'ਤੇ ਕੀ ਇਸਦਾ ਅਜੇ ਵਿਆਹ ਨਹੀਂ ਹੋਇਆ?'

ਕੁਸਮ-'ਨਹੀਂ ਰੁਪਿਆ ਖ਼ਰਚਣ ਨਾਲ ਹੋ ਜਾਵੇਗਾ।'

ਕਿਸ਼ੋਰ-'ਤੇ ਸਾਰਾ ਖ਼ਰਚ ਤੁਸੀਂ ਆਪਣੇ ਪਾਸੋਂ ਹੀ ਕਰੋਗੇ ਨਾ?'

ਇਹ ਸੁਣ ਕੇ ਕੁਸਮਲਤਾ ਝਿਜਕ ਗਈ ਤੇ ਬੋਲੀ- 'ਅਜੇਹਾ ਮੁੰਡਾ ਤਾਂ ਮੈਂ ਕਦੀ ਨਹੀਂ ਸੀ ਵੇਖਿਆ, ਮੈਨੂੰ ਰੁਪਏ ਰੱਖਣ ਨੂੰ ਭਲਾ ਥਾਂ ਨਹੀਂ ਨਾ ਮਿਲਦੀ । ਮੈਂ ਪੁਛਦੀ ਹਾਂ ਕਿ ਕੀ ਕਿਸੇ ਨੂੰ ਰੁਪਏ ਦਾ ਲਾਲਚ ਦੇ ਕੇ ਵੀ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ?'

ਕਿਸ਼ੋਰ ਨੇ ਕਿਹਾ-'ਭਰਜਾਈ ਜੀ! ਤੁਸੀਂ ਰੁਪਏ ਦਾ ਬੰਦੋ ਬਸਤ ਕਰੋ ਤੇ ਮੈਂ ਵਰ ਢੂੰਡਦਾ ਹਾਂ।

ਇਹ ਸੁਣ ਕੇ ਮੈਂ ਆਪਣੇ ਮਨ ਵਿਚ ਹੀ ਕੁਸਮਲਤਾ ਨੂੰ ਗਾਲ੍ਹੀਆਂ ਦੇਂਦੀ ਹੋਈ ਉਥੋਂ ਦੌੜ ਆਈ। ਇਸੇ ਵਾਸਤੇ ਮੈਂ ਕਹਿੰਦੀ ਹਾਂ, 'ਵਡੇ ਘਰਾਂ ਵਿਚ ਫੁਲ ਦੇਣੇ ਬੜਾ ਔਖਾ ਕੰਮ ਹੈ।'

ਹੇ ਧਰਤੀ ਮਾਤਾ! ਮੇਰੇ ਹਿਰਦੇ ਦੀਆਂ ਅੱਖਾਂ ਖੋਹਲ ਦੇ - ਮੈਂ ਇਕ ਵਾਰੀ ਤਾਂ ਆਪਣੀਆਂ ਗੁਪਤ ਅੱਖੀਆਂ ਨਾਲ ਆਪਣੇ ਪ੍ਰੀਤਮ ਨੂੰ ਵੇਖ ਕੇ ਆਪਣਾ ਨਾਰੀ-ਜਨਮ ਸਫ਼ਲ ਕਰਾਂ। ਸਭ ਵੇਖਦੇ ਹਨ ਤਾਂ ਕੀ ਮੈਂ ਨਾ ਵੇਖਾਂਗੀ? ਮੈਂ ਸਮਝਦੀ ਹਾਂ ਕਿ ਕੀਟ ਪਤੰਗ ਤਕ ਵੀ ਵੇਖਦੇ ਹਨ- ਕਿਸ ਅਪ੍ਰਾਧ ਦੇ ਕਾਰਨ ਮੈਨੂੰ ਦ੍ਰਿਸ਼ਟੀ ਨਹੀਂ ਮਿਲਦੀ? ਕੇਵਲ ਵੇਖਣ ਨਾਲ ਮੈਂ ਕਿਸੇ ਦਾ ਕੁਝ ਵਿਗਾੜਦੀ ਨਹੀਂ, ਕਿਸੇ ਨੂੰ ਕਸ਼ਟ ਨਹੀਂ ਦੇਂਦੀ। ਮੇਰੇ ਵੇਖਣ ਵਿਚ ਕੋਈ ਪਾਪ ਨਹੀਂ

੧੦.