ਪੰਨਾ:ਅਨੋਖੀ ਭੁੱਖ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਤੇਰਾ ? ਮੇਰੀ ਇਸ ਸਰੀਰ ਰੂਪੀ ਦੁਕਾਨ ਨੂੰ ਭਾਂਤ ਭਾਂਤ ਦੀ ਸਮਗ੍ਰੀ ਦੇ ਕੇ ਕਿਸ ਨੇ ਸਜਾਇਆ ? ਤੂੰ ਕਿ ਮੈਂ ? ਫੇਰ ਮੈਂ ਸਭ ਕੁਝ ਤੈਨੂੰ ਵਾਪਸ ਕਰਾਂਗਾ ਅਤੇ ਆਪਣੇ ਪਾਸ ਨਹੀਂ ਰੱਖਾਂਗਾ।

ਹੇ ਸੁਖ ! ਤੈਨੂੰ ਵੀ ਸਾਰੇ ਲਭਿਆ ਹੈ, ਪਰ ਪਾਇਆ ਨਹੀਂ । ਸੁਖ ਨਹੀਂ ਹੈ ਤਾਂ ਆਸਾਂ ਦਾ ਕੀ ਕੰਮ ? ਜਿਸ ਪਾਸ ਅਗਨੀ ਹੀ ਨਹੀਂ ਹੈ, ਉਥੇ ਬਾਲਣ ਇਕੱਠਾ ਕੀਤਿਆਂ ਕੀ ਬਣੇਗਾ ?

ਪ੍ਰਤਗ੍ਯਾ ਤਾਂ ਕਰ ਹੀ ਲਈ ਹੈ, ਹੁਣ ਉਸਦੀ ਪਾਲਣਾ ਕਰਾਂਗਾ !

ਦੂਜੇ ਦਿਨ ਮੈਂ ਕਿਸ਼ੋਰ ਚੰਦ ਦੀ ਖ਼ਬਰ ਲੈਣ ਗਿਆ ਉਸਨੂੰ ਅਗੇ ਨਾਲੋਂ ਕੁਝ ਅਰਾਮ ਸੀ, ਮੈਂ ਉਸ ਨਾਲ ਬਹੁਤੇਰਾ ਸਮਾਂ ਗਲਾਂ ਕਰਦਾ ਰਿਹਾ ਤੇ ਮੈਂ ਸਮਝ ਗਿਆ ਜੋ ਅਜੇ ਤਕ ਵੀ ਉਹ ਮੇਰੇ ਉਤੇ ਨਾਰਾਜ਼ ਹੈ ।

ਅਗਲੇ ਦਿਨ ਮੈਂ ਫੇਰ ਉਸਨੂੰ ਵੇਖਣ ਗਿਆ। ਹੁਣ ਅਰਾਮ ਵਧੇਰਾ ਆ ਗਿਆ ਸੀ, ਭਾਵੇਂ ਕਮਜ਼ੋਰੀ ਅਜੇ ਬਹੁਤ ਸੀ, ਪਰ ਤਾਂ ਵੀ ਉਸਦਾ ਸਰੀਰ ਸੰਭਲਿਆ ਹੋਇਆ ਸੀ, ਅਰ ਉਸ ਦਾ ਵਿਰਲਾਪ ਕਰਨਾ ਤਾਂ ਉੱਕਾ ਹੀ ਬੰਦ ਹੋ ਚੁੱਕਾ ਸੀ।

ਕਿਸ਼ੋਰ ਚੰਦ ਦੇ ਮੂੰਹੋਂ ਮੈਂ ਸ਼ੁਕਲਾ ਦਾ ਨਾਮ ਇਕ ਦਿਨ ਵੀ ਨਹੀਂ ਸੁਣਿਆ, ਪਰ ਹਾਂ, ਇਸ ਗੱਲ ਨੂੰ ਜ਼ਰੂਰ ਅਨੁਭਵ ਕੀਤਾ ਕਿ ਜਿਸ ਦਿਨ ਦੀ ਸ਼ੁਕਲਾ ਇਥੇ ਆਈ ਸੀ, ਉਸ ਦਿਨ ਦਾ ਹੀ ਕਿਸ਼ੋਰ ਦੀ ਅਰੋਗਤਾ ਨੂੰ ਮੋੜਾ ਪੈ ਗਿਆ ਹੈ ਅਰ ਰੋਗ ਦਿਨੋਂ ਦਿਨ ਪਰ ਲਾ ਕੇ ਉਡ ਰਿਹਾ ਹੈ।

ਇਕ ਦਿਨ ਜਦੋਂ ਅਸੀਂ ਦੋਵੇਂ ਇਕੱਲੇ ਹੀ ਸਾਂ । ਮੈਂ ਸ਼ੁਕਲਾ ਦੀ ਗਲ ਚਲਾਈ - ਉਸਦੇ ਅੰਧੇ-ਪਨ ਦੀ ਵਾਰਤਾ ਆਰੰਭ ਕੀਤੀ, ਅੰਨ੍ਹੇ ਪ੍ਰਾਣੀ ਦੀਆਂ ਤਕਲੀਫਾਂ ਦਾ ਵਰਨਣ ਕੀਤਾ ਅਰ ਸੰਸਾਰ ਦੇ ਸੋਹਣੇ ਪਦਾਰਥਾਂ ਦੇ ਵੇਖਣ ਵਲੋਂ ਵਾਂਜਿਆਂ ਹੋਣ ਦੀ ਗਲ ਸੁਣਾਈ ।

ਮੇਰੀ ਇਸ ਗਲ ਨੂੰ ਸੁਣ ਕੇ ਕਿਸ਼ੋਰ ਦੇ ਨੇਤ੍ਰਾਂ ਵਿਚੋਂ ਅਥਰੂ

੯੩.