ਇਹ ਸਫ਼ਾ ਪ੍ਰਮਾਣਿਤ ਹੈ
ਵਗ ਤੁਰੇ ਅਰ ਉਸ ਨੇ ਮੂੰਹ ਫੇਰ ਲਿਆ।
ਮੈਂ ਫੇਰ ਗੱਲ ਤੋਰੀ-'ਇਕ ਤਾਂ ਵਿਚਾਰੀ ਸ਼ੁਕਲਾ ਨੂੰ ਵਿਧਾਤਾ ਨੇ ਹੀ ਦੁਖਤ ਕੀਤਾ ਹੋਇਆ ਹੈ, ਪਰ ਉਸ ਤੋਂ ਵਧੇਰਾ ਦੁਖ ਉਸ ਨੂੰ ਮੇਰੇ ਵਲੋਂ ਹੀ ਹੋ ਰਿਹਾ ਹੈ।'
ਕਿਸ਼ੋਰ-'ਪਰ ਆਪ ਇਹ ਸਾਰੀਆਂ ਗੱਲਾਂ ਮੈਨੂੰ ਕਿਉਂ ਕਹਿ ਰਹੇ ਹੋ?'
ਮੈਂ ਕਿਹਾ-'ਮੈਂ ਬੜਾ ਹੀ ਲੋਭੀ ਹਾਂ, ਇਸੇ ਲਈ ਸ਼ੁਕਲਾ ਦੇ ਧਨ ਮਾਲ ਦੇ ਲਾਲਚ ਵਿਚ ਆ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸਾਂ ਪਰ ਹੁਣ ਮੈਂ ਸੋਚਿਆ ਹੈ ਕਿ ਉਹ ਵਿਚਾਰੀ ਅੰਨੀ ਹੈ। ਅਰ ਮੈਂ ਦੇਸ਼ ਭ੍ਰਮਣ ਕਰਨ ਵਾਲਾ ਸੰਨਿਆਸੀ ਹਾਂ। ਅਜੇਹੀ ਹਾਲਤ ਵਿਚ ਉਹ ਮੇਰੇ ਨਾਲ ਕਿਸ ਤਰਾਂ ਫਿਰ ਸਕੇਗੀ? ਹੁਣ ਮੈਂ ਇਹ ਸੋਚਦਾ ਹਾਂ ਕਿ ਜੇ ਕੋਈ ਹੋਰ ਯੋਗ ਵਰ ਮਿਲ ਜਾਵੇ ਤਾਂ ਸ਼ੁਕਲਾ ਦਾ ਵਿਆਹ ਉਸ ਨਾਲ ਕਰ ਦਿਤਾ ਜਾਵੇ। ਕੀ ਤੁਸੀਂ ਕਿਸੇ ਅਜਿਹੇ ਵਰ ਦੀ ਦਸ ਪਾ ਸਕਦੇ ਹੋ? ਇਸੇ ਵਾਸਤੇ ਹੀ ਮੈਂ ਏਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹਨ।'
ਜੋਸ਼ ਵਿਚ ਆ ਕੇ ਕਿਸ਼ੋਰ ਨੇ ਕਿਹਾ-'ਸ਼ੁਕਲਾ ਨੂੰ ਵਰ ਦਾ ਘਾਟਾ ਨਹੀਂ ਹੈ।'
ਮੈਂ ਸਮਝ ਗਿਆ ਕਿ ਵਰ ਕੌਣ ਹੈ?