ਇਹ ਸਫ਼ਾ ਪ੍ਰਮਾਣਿਤ ਹੈ
•3•
ਦੂਜੇ ਦਿਨ ਮੈਂ ਫੇਰ ਉਹਨਾਂ ਦੇ ਘਰ ਗਿਆ ਅਤੇ ਕੁਸਮਲਤਾ ਨੂੰ ਬੁਲਾ ਭੇਜਿਆ। ਉਸ ਦੇ ਆਉਣ ਉੱਤੇ ਮੈਂ ਉਸ ਨੂੰ ਆਪਣਾ ਮਨੋਰਥ ਸ਼ਹਿਰ ਤਿਆਗ ਕਰਨ ਦਾ ਦਸਿਆ ਅਤੇ ਕਿਹਾ ਕਿ ਮੈਂ ਮੁੜ ਇਥੇ ਨਹੀਂ ਆਵਾਂਗਾ। ਮੈਂ ਇਹ ਵੀ ਕਿਹਾ ਕਿ ਕੀ ਉਸਨੂੰ ਮੇਰੀਆਂ ਤੇ ਕਿਸ਼ੋਰ ਦੀਆਂ ਪਹਿਲੇ ਦਿਨ ਦੀਆਂ ਗੱਲਾਂ ਦਾ ਪਤਾ ਲਗਾ ਹੈ ?
ਉਹ ਬੋਲੀ-'ਆਪ ਧੰਨ ਹੋ! ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸਨ, ਮੈਂ ਤੁਹਾਡੇ ਸ਼ੁਭ ਗੁਣਾਂ ਤੋਂ ਅਗਿਆਤ ਸਾਂ।'
ਕੁਝ ਚਿਰ ਚੁਪ ਰਹਿਣ ਦੇ ਪਿਛੋਂ ਕੁਸਮਲਤਾ ਬੋਲੀ, 'ਕੀ ਤੁਸੀਂ ਹੁਣ ਇਹ ਥਾਂ ਛੱਡ ਰਹੇ ਹੋ?'
ਮੈਂ-ਹਾਂ!
ਕੁਸਮਲਤਾ-ਕਿਉਂ?
ਮੈਂ-ਕਿਉਂ ਜਾਵਾਂ ਨਾ? ਮੈਨੂੰ ਰੋਕਣ ਵਾਲਾ ਕੋਈ ਵੀ ਨਹੀਂ।
ਕੁਸਮਲਤਾ-ਤੇ ਜੇ ਮੈਂ ਰੋਕਾਂ?
ਮੈਂ-ਮੈਂ ਤੁਹਾਡਾ ਕੀ ਲਗਦਾ ਹਾਂ, ਜੋ ਰੋਕੋਗੇ?
ਕੁਸਮਲਤਾ-ਕੀ ਲਗਦੇ ਹੋ? ਇਹ ਤਾਂ ਨਹੀਂ ਜਾਣਦੀ, ਤੁਸੀਂ ਮੇਰੇ ਕੁਝ ਵੀ ਨਹੀਂ ਲਗਦੇ, ਕੇਵਲ ਸਹਿਜ ਸੁਭਾਵ ਹੀ ਕਿਹਾ ਹੈ।
੯੫.