ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਮਝੀ ਯਾ ਨ, ਪਰ ਉਸ ਨੇ ਮੇਰੀ ਗਲ ਨ ਸਮਝੀ। ਮੈਂ ਫੇਰ ਕਿਹਾ-'ਮੈਂ ਜੋ ਕੁਝ ਕਹਿਣਾ ਹੈ, ਉਹ ਸੁਣ ਲਵੋ। ਮੇਰੀ ਵੀ ਜ਼ਮੀਨ ਅਰ ਦੌਲਤ ਬਹੁਤ ਹੈ, ਜਿਸਦੀ ਹੁਣ ਮੈਨੂੰ ਕੋਈ ਇਛਾ ਨਹੀਂ, ਇਸ ਲਈ ਹੁਣ ਮੈਂ ਸਭ ਕੁਝ ਦਾਨ ਕਰ ਕੇ ਜਾ ਰਿਹਾ ਹਾਂ।'
ਕੁਸਮਲਤਾ-ਕਿਸ ਨੂੰ?
ਮੈਂ-ਜੇਹੜਾ ਸ਼ੁਕਲਾ ਨਾਲ ਵਿਆਹ ਕਰੇਗਾ, ਉਸ ਨੂੰ।
ਮੈਂ ਕੁਸਮਲਤਾ ਦੇ ਉਤ੍ਰ ਨੂੰ ਨ ਉਡੀਕਦੇ ਹੋਏ, ਅਪਣਾ ਲਿਖਿਆ ਹੋਇਆ ਦਾਨ ਪੱਤ੍ਰ ਉਸਦੇ ਹੱਥ ਵਿਚ ਦੇ ਕੇ ਕਿਹਾ; 'ਇਹ ਮੇਰੀ ਗੱਲ ਆਪਣੇ ਦਿਲ ਵਿਚ ਗੁਪਤ ਹੀ ਰਖਣੀ, ਅਰ ਇਹ ਦਾਨ ਪੱਤ੍ਰ ਉਦੋਂ ਪ੍ਰਗਟ ਕਰ ਕੇ ਉਸ ਪੁਰਸ਼ ਨੂੰ ਦੇ ਦੇਣਾ, ਜੇਹੜਾ ਕਿ ਸ਼ੁਕਲਾ ਨਾਲ ਵਿਆਹ ਕਰੇਗਾ।'
ਇੰਨਾ ਕਹਿਕੇ ਮੈਂ ਮੁੜ ਘਰ ਨਹੀਂ ਗਿਆ ਅਰ ਸਿੱਧਾ ਸਟੇਸ਼ਨ ਤੇ ਜਾਕੇ ਟਿਕਟ ਲੈਕੇ ਕਸ਼ਮੀਰ ਨੂੰ ਚਲਾ ਗਿਆ।
ਮੈਂ ਆਪਣੀ ਲੁਟੀ ਜਾਂਦੀ ਦੁਕਾਨ ਬਚਾ ਲਈ।