ਲਗਦੇ ਹਨ। ਵਿਸਾਖੀ ਦੇ ਸ਼ੁਭ ਦਿਹਾੜੇ ਸੀ ਕਲਗੀਧਰ ਜੀ ਨੇ ਕੇਸਗੜ ਸਾਹਿਬ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਕੇ ਖਾਲਸਾ ਪੰਥ ਦੀ ਬੁਨਿਆਦ ਰਖੀ; ਇਸ ਲਈ ਇਹ ਦਿਨ ਅਨੰਦਪੁਰ ਸਾਹਿਬ ਖਾਸ ਤੌਰ ਤੇ ਹਰ ਸਾਲ ਵਾਲਾ ਹੈ। ਪਰ ਅਜੇ (੧੯੪੪) ਤਕ ਕੁਝ ਹੋਲੇ ਮਹੱਲੇ ਦੇ ਮੇਲੇ ਦੇ ਥਕੇਵੇਂ ਅਤੇ ਕੁਝ ਕੀਰਤਪੁਰ ਸਾਹਿਬ ਵਿਸਾਖੀ ਦੇ ਪੁਰਾਤਨ ਤੁਰੇ ਆਉਂਦੇ ਮੇਲੇ ਕਰਕੇ ਅਨੰਦਪੁਰ ਸਾਹਿਬ ਵਿਚ ਵਿਸਾਖੀ ਦਾ ਦੀਵਾਨ ਇੱਨਾਂ ਕਾਮਯਾਬ ਨਹੀਂ ਹੋ ਸਕਿਆ ਜਿਨਾਂ ਹੋਣਾ ਚਾਹੀਦਾ ਹੈ। ਹੋਲੇ ਦਾ ਮੇਲਾ ਪਹਿਲਾਂ ਤਿੰਨ ਦਿਨ ਕੀਰਤਪੁਰ ਸਾਹਿਬ ਲਗਦਾ ਹੈ। ਰੋਪੜ ਤੋਂ ਅਨੰਦਪੁਰ ਸਾਹਿਬ ਜਾਂਦਿਆਂ ਪਹਿਲਾਂ ਕੀਰਤਪੁਰ ਸਾਹਿਬ ਆਂਵਦਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਅਤੇ
ਗੁਰੂ ਕਾ ਚੱਕ | ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਕਾਲੇ ਪਿੰਡ ਵਿਚ ਭਾਈ ਮੱਖਣ ਸ਼ਾਹ ਲਬਾਣੇ ਦੀ ਸਿਆਣੀ ਵਿਉਂਤ ਨਾਲ ਪ੍ਰਗਟ ਹੋਏ ਤਾਂ ਆਪ ਸੰਗਤਾਂ ਦੇ ਬੇਨਤੀ ਕਰਨ ਤੇ ਕੀਰਤਪੁਰ ਸਾਹਿਬ ਆਪਣੇ ਵਡੇ ਵਡੇਰਿਆਂ ਦੇ ਅਸਥਾਨ ਤੇ ਆਏ ਪਰ ਇਥੇ ਉਨਾਂ ਦੇ ਭਤੀਜਿਆਂ ਨੇ ਉਨ੍ਹਾਂ ਦੀ ਬੜੀ ਵਿਰੋਧਤਾ ਕੀਤੀ। ਇਥੋਂ ਤਾਂਈ ਕਿ ਧੀਰ ਮੱਲ ਦੇ ਇਕ ਮਸੰਦ ਨੇ ਗੁਰੂ ਜੀ ਤੇ ਬੰਦੂਕ ਚਲਾ ਦਿਤੀ ਪਰ ਜਿਸ ਪਵਿਤੁ ਮੀਸ ' ਨੇ ਦਿੱਲੀ ਵਿਚ ਜਾ ਕੇ ਹਿੰਦੂ ਧਰਮ ਦੀ ਰਖਿਆ ਵਿਚ ਲਗਣਾ ਸੀ, ਉਸ ਦੇ ਇਕ ਰੋਮ ਨੂੰ ਭੀ ਇਹ ਪਾਮਰ ਲੋਕ ਕਿਵੇਂ ਵਿੰਗਾ ਕਰ ਸਕਦੇ ਸਨ? ਗੁਰੂ ਜੀ ਬੜੇ ਕੋਮਲ ਦਿਲ ਸਨ-"ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨ ਵਾਲੇ ਅਸੂਲ ਅਨੁਸਾਰੀ ਸਨ। ਇਸ ਲਈ ਆਪ ਧੀਰ ਮੱਲ ਅਤੇ ਉਸ ਦੇ
[੧੧]