ਪੰਨਾ:ਅਨੰਦਪੁਰੀ ਦੀ ਕਹਾਣੀ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਅਗਨੀ ਨੂੰ ਠੰਡਾ ਕਰਨ ਲਈ ਆਪਣਾ ਸੀਸ ਅਹੂਤੀ ਪਾਣ ਲਈ ਜਾਣਾ ਪਿਆ। ਜਦੋਂ ਭਾਈ ਜੈਤਾ (ਰੰਘਰੇਟਾ, ਗੁਰੂ ਕਾ ਬੇਟਾ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਬੜੀ ਬਹਾਦਰੀ ਨਾਲ ਕੀਰਤ ਪੁਰ ਲੈ ਆਇਆ ਤਾਂ ਸਿੱਖ ਸੰਗਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਬੇਦਾਰੀ ਵਿਚ ਕੀਰਤਪੁਰ ਪੁਜੀ ਅਤੇ ਉਥੋਂ ਮਾਤਾ ਗੁਜਰੀ ਜੀ ਦੀ ਖਾਹਿਸ਼ ਅਨੁਸਾਰ ਸੀਸ ਨੂੰ ਪਾਲਕੀ ਵਿਚ ਰੱਖ ਕੇ ਗੁਰੂ ਕੇ ਚਕ ਲੈ ਆਏ ਅ ਇਥੇ ਆ ਕੇ ਆਪਣੇ ਮਕਾਨ ਦੇ ਸਾਹਮਣੇ ਸਸਕਾਰ ਕੀਤਾ ਗਿਆ। ਇਸ ਪਵਿਤ ਅਸਥਾਨ ਦਾ ਨਾਂ ਸੀਸ ਗੰਜ ਹੈ।

ਅਨੰਦਪੁਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸੀ ਦਸਮੇਸ਼ ਜੀ ਆਪਣੇ ਪਿਤਾ ਜੀ ਦੀ ਵਸਾਈ ਹੋਈ ਨਗਰੀ "ਚੱਕ ਗਰ) ਨੂੰ ਹਰ ਮੁਮਕਿਨ ਤਰੀਕੇ ਨਾਲ ਵਧਾਉਂਦੇ ਫੈਲਾਉਂਦੇ ਰਹੇ ਅਤੇ ਜਦੋਂ ਅਪ ਦੇ ਸ਼ੁਭ ਵਿਵਾਹ ਦਾ ਸਮਾਂ ਆਇਆ ਤਾਂ ਭੀ ਆਪ ਨੇ ਸ਼ਾਦੀ ਲਈ ਬਰਾਤ ਲੈ ਕੇ ਚੱਕ ਗੁਰੂ ਨੂੰ ਛਡ ਕੇ ਲਾਹੌਰ ਜਾਣਾ ਯੋਗ ਨਾ ਸਮਝਿਆ ਸਗੋਂ ਇਥੇ ਹੀ ਆਪਣੇ ਤਖਤ ਅਸਥਾਨ (ਰਾਜਧਾਨੀ) ਦੇ ਨੇੜੇ ਹੀ "ਗੁਰੂ ਕਾ ਲਾਹੌਰ ਮੁਗਲਾਂ ਦੀ ਰਾਜਧਾਨੀ (ਲਾਹੌਰ) ਦੇ ਮੁਕਾਬਲੇ ਤੇ ਕਾਇਮ ਕਰ ਦਿਤਾ ਅਤੇ ਇਸ ਤਰਾਂ ਪਹਾੜੀ ਰਾਜੇ ਗੁਰੂ ਜੀ ਦੀ ਦੂਰ ਅੰਦੇਸ਼ੀ ਨੂੰ ਵੇਖ ਕੇ ਹੈਰਾਨ ਰਹਿ ਗਏ। ਪਹਾੜੀ ਰਾਜੇ ਬਿਲਾਸਪੁਰ ਦਾ ਖਿਆਲ ਸੀ ਕਿ ਜਦੋਂ ਦਸਮੇਸ਼ ਜੀ ਲਾਹੌਰ ਸ਼ਾਦੀ ਕਰਾਨ ਲਈ ਜਾਣਗੇ ਤਾਂ ਉਹ ‘ਚੱਕ ਗੁਰੂ ਤੇ ਚੁਪਤੇ ਤੇ ਸਹਿਜੇ ਹੀ ਕਬਜ਼ਾ ਕਰਕੇ ਮੁਗਲ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰੇਗਾ ਪਰ ਗੁਰੂ ਜੀ ਉਸਦੀ ਨੀਯਤ ਨੂੰ ਸਮਝ ਗਏ ਅਤੇ ਲਾਹੌਰ ਜਾਣ ਦਾ ਖਿਆਲ ਛਡ ਕੇ ਆਪਣਾ "ਲਾਹੌਰ

[ ੧੩ ]

[13]