ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਗਲ ਮਹਾਤਮਾਂ ਗੁਰਬਖਸ਼ ਦਾਸ ਜੀ ਨੂੰ ਚੰਗੀ ਨਾ ਲੱਗੀ, ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ:-

“ਤਿਨ ਇਕ ਦਿਨ ਅਵਿਲੋਕਯੋ ਆਨ।

ਥਿਰਯੋ ਗੁਲਾਬ ਰਾਇ ਗੁਰ ਥਾਨ।

ਸਹੀ ਨ ਗਈ ਅਵਗਯਾ ਹੇਰ।

ਹਾਥ ਜੋਰ ਬੋਲਯੋ ਤਿਸ ਵੇਰ।

ਥਾਨ ਬਨਾਵਹ ਅਪਨਾ ਦੂਜਾ।

ਤਹਾਂ ਬੈਠ ਲੀਜੈ ਸਭ ਪੂਜਾ।”

ਮਹਾਤਮਾਂ ਗੁਰਬਖਸ਼ ਦਾਸ ਤੋਂ ਇਹ ਬੇ ਅਦਬੀ ਨਾ ਸਹਾਰੀ ਗਈ ਪਰ ਫੇਰ ਭੀ ਨਿਮ੍ਰਤਾ ਨਾਲ ਕਿਹਾ: “ਬਾਬਾ ਜੀ! ਆਪ ਗੁਰੂ ਅੰਸ ਹੋ। ਸਤਿਕਾਰ ਯੋਗ ਹੋ। ਸੰਗਤਾਂ ਸਰਧਾ ਨਾਲ ਪੂਜਾ ਚੜ੍ਹਾਉਂਦੀਆਂ ਹਨ ਤਾਂ ਬੇਸ਼ਕ ਲਓ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਕਲਗੀ ਵਾਲੇ ਪਾਤਸ਼ਾਹ ਮੈਨੂੰ ਸੇਵਾ ਸੌਂਪ ਗਏ ਹਨ। ਸੋ ਮੈਨੂੰ ਕਰੀ ਜਾਣ ਦਿਓ। ਤੁਸੀਂ ਗੁਰਦੁਆਰੇ ਅੰਦਰ ਗੱਦੀ ਲਗਾਣੀ, ਛਡ ਦਿਓ ਕਿਉਂਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸਿੰਘ ਦਸਦੇ ਹਨ ਕਿ ਕਲਗੀਧਰ ਜੀ ਦੇਹਧਾਰੀ ਗੁਰੂ ਦਾ ਸਿਲਸਲਾ ਬੰਦ ਕਰਕੇ ਅਗੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਗਏ ਹਨ ਅਤੇ ਗੁਰੂ ਨਾਨਕ ਦੀ ਗੱਦੀ ਕੋਈ ਜ਼ਾਤੀ ਜਾਇਦਾਦ ਨਹੀਂ।” ਇਹੋ ਜਿਹੇ ਨਿਮਰਤਾ ਨਾਲ ਕਹੇ ਸ਼ਬਦ ਭੀ ਬਾਬਾ ਗੁਲਾਬ ਸਿੰਘ ਜੀ ਨੂੰ ਬੁਰੇ ਲਗੇ ਤੇ ਉਨ੍ਹਾਂ ਨੇ ਹੰਕਾਰ ਵਿਚ ਆ ਕੇ ਕੁਝ ਕੌੜੇ ਬਚਨ ਸੰਤ ਗੁਰਬਖਸ਼ ਦਾਸ ਜੀ ਨੂੰ ਕਹੇ। ਇਸ ਉਤੇ ਮਹਾਤਮਾਂ ਨੇ ਸੁਤੇ ਹੀ ਕਿਹਾ: “ਬਾਬਾ ਜੀ! ਹੰਕਾਰ ਨਾ ਕਰੋ! ਤੁਸੀਂ ਤੇ ਤੁਹਾਡੇ ਪੁਤ ਚੌਂਹ ਦਿਨਾਂ ਦੇ ਪ੍ਰਾਹੁਣੇ ਹੋ।” ਮਹਾਤਮਾਂ ਦਾ ਬਚਨ ਸਚੁ ਹੋਇਆ ਅਤੇ ਥੋੜੇ ਜਿਹੇ ਦਿਨਾਂ ਅੰਦਰ ਹੀ ਬਾਬਾ ਗੁਲਾਬ ਸਿੰਘ ਜੀ ਅਤੇ ਉਨ੍ਹਾਂ ਦੇ ਚਾਰੇ ਪੁਤ ਚੜ੍ਹਾਈ ਕਰ ਗਏ। ੧੯੩੦ ਤਕ ਸੀਸ ਗੰਜ ਸਾਹਿਬ ਦੀ ਪ੍ਰਕਰਮਾਂ ਵਿਚ ਚਾਰ ਸਮਾਧੀਆਂ

[ ੧੮ ]