ਰਾਜੇ ਪਾਸ ਗਏ ਅਤੇ ਉਸਨੂੰ ਮਿਲਕੇ ਕਿਹੋ ਨੇ: ਰਾਜਾ! ਤੇਰੇ ਬਜ਼ੁਰਗਾਂ ਅਗੇ ਸਾਡੇ ਸਤਿਗੁਰੂ ਜੀ ਨਾਲ ਬੜਾ ਧ੍ਰੋਹ ਤੇ ਜ਼ੁਲਮ ਕਮਾਇਆ ਹੈ ਹੁਣ ਤੂੰ ਸਾਡੇ ਜਾਨ ਤੋਂ ਪਿਆਰੇ ਗੁਰ ਧਾਮਾਂ ਦੀ ਬਿਅਦਬੀ ਤੋਂ ਰੁਕ ਜਾ। ਨਹੀਂ ਤਾਂ ਤੈਨੂੰ ਮੰਦਾ ਨਤੀਜਾ ਭੁਗਤਣਾ ਪਵੇਗਾ।
ਕੁਝ ਇਨ੍ਹਾਂ ਸਿੰਘਾਂ ਦੀ ਦਲੇਰੀ ਤੇ ਕੁਝ ਆਪਣੇ ਬਜ਼ੁਰਗਾਂ ਤੇ ਆਪਣੇ ਕੀਤੇ ਹੋਏ ਅਨਿਆਇ ਤੇ ਪਾਪ ਨੇ, ਰਾਜੇ ਦੇ ਦਿਲ ਉਤੇ ਕਾਰੀ ਅਸਰ ਕੀਤਾ ਤੇ ਉਸਨੇ ਉਤਰ ਦਿਤਾ, “ਵੇਖੋ, ਸਿੰਘ ਸਾਹਿਬਾਨ! ਤੁਹਾਡੇ ਗੁਰੂ ਸਾਹਿਬ ਜ਼ਰੂਰ ਕਰਣੀ ਤੇ ਕਲਾ ਵਾਲੇ ਸਨ, ਸਾਥੋਂ ਭੁੱਲ ਹੋ ਗਈ ਕਿ ਅਸੀਂ ਉਨ੍ਹਾਂ ਦਾ ਟਾਕਰਾ ਕੀਤਾ। ਹੁਣ ਜੇ ਤੁਹਾਡੇ ਵਿਚ ਭੀ ਉਸ ਗੁਰੂ ਦੀ ਕੋਈ ਸ਼ਕਤੀ ਹੈ ਤਾਂ ਮੈਨੂੰ ਪਰਤੱਖ ਦਸੋ। ਫ਼ਿਰ ਮੈਂ ਨ ਕੇਵਲ ਉਹ ਅਸਥਾਨ ਹੀ ਤੁਹਾਨੂੰ ਮੋੜ ਦੇਵਾਂਗਾ, ਸਗੋਂ ਸੇਵਾ ਭੀ ਕਰਾਂਗਾ।” ਇਹ ਉਤਰ ਸੁਣਕੇ ਸਿੰਘਾਂ ਨੇ ਉਥੇ ਹੀ ਸਤਿਗੁਰੂ ਅਗੇ ਅਰਦਾਸ ਕੀਤੀ। ਮਨ ਨੂੰ ਤਸੱਲੀ ਹੋ ਗਈ ਜੋ ਗੁਰੂ ਜੀ ਨੇ ਬੇਨਤੀ ਕਬੂਲ ਕਰ ਲਈ ਹੈ ਫੇਰ ਤਿੰਨ ਮੋਟੀਆਂ ਮੋਟੀਆਂ ਢਾਲਾਂ ਇਕੱਠੀਆਂ ਜੋੜਕੇ ਉਨ੍ਹਾਂ ਵਿਚ ਤੀਰ ਮਾਰੇ ਰਾਜੇ ਦੇ ਬਲੀ ਤੋਂ ਬਲੀ ਜੋਧੇ ਕਈ ਕਈ ਇਕੱਠੇ ਹੋਕੇ ਭੀ ਜ਼ੋਰ ਲਾ ਹਟੇ ਪਰ ਉਨ੍ਹਾਂ ਤੀਰਾਂ ਨੂੰ ਢਾਲਾਂ ਵਿਚੋਂ ਕਢ ਨ ਸਕੇ। ਇਸ ਪ੍ਰੀਖਯਾ ਉਤੇ ਰਾਜੇ ਦੀ ਤਸੱਲੀ ਹੋ ਗਈ। ਰਾਜੇ ਨੇ ਅਨੰਦਪੁਰ ਸਾਹਿਬ ਤੋਂ ਆਪਣੇ ਪਹਿਰੇਦਾਰ ਸਿਪਾਹੀ ਬੁਲਵਾ ਲਏ ਅਤੇ ਇਨ੍ਹਾਂ ਦੋਹਾਂ ਸਿੰਘਾਂ ਨੂੰ ਆਪਣੀ ਵਲੋਂ ਰਾਜੇ ਨੇ ਕੁਝ ਮਾਇਆ ਦੇ ਕੇ ਵਿਦਾ ਕੀਤਾ। ਇਨ੍ਹਾਂ ਸਿੰਘਾਂ ਨੇ ਕੇਸਗੜ੍ਹ ਸਾਹਿਬ ਦੇ ਤੰਬੂ ਸਾਹਿਬ ਤੇ ਅਨੰਦ ਗੜ੍ਹ ਸਾਹਿਬ ਦੇ ਤਖਤ ਅਸਥਾਨ ਉਤੇ ਕਚੇ ਮੰਦਰ ਬਣਾਕੇ ਸੇਵਾ ਅਰੰਭ ਦਿਤੀ। ਪਤਾ ਨਹੀਂ ਫ਼ਿਰ ਇਨ੍ਹਾਂ ਸਿੰਘ ਨੂੰ ਕੀ ਵਾਪਰਿਆ। ਪਰ ਜ਼ਬਾਨੀ ਰਵਾਇਤਾਂ ਤੋਂ ਮਲੂਮ ਹੁੰਦਾ ਹੈ ਜੋ ਬਾਬਾ ਸ਼ੇਰ ਸਿੰਘ ਜੀ ਸ਼ਹੀਦ ਹੋ ਗਏ ਪਰ ਇਨ੍ਹਾਂ ਤੋਂ ਪਿੱਛੋਂ ਬਾਬਾ ਗੁਰਬਖ਼ਸ਼ ਸਿੰਘ ਜੀ ਸ਼ਹੀਦ ਪੰਥ ਵਲੋਂ ਇਥੋਂ ਦੇ ਜਥੇਦਾਰ ਨੀਯਤ ਹੋਏ। ਆਪ ਬਾਬਾ ਦੀਪ ਸਿੰਘ ਜੀ ਵਾਲੀ ਸ਼ਹੀਦਾਂ ਦੀ ਮਿਸਲ ਦੇ
(੨੧)