ਯਾਦਗਾਰ ਵਿਚ ਅਮ੍ਰੀਕਨ ਸਿੰਘਾਂ ਵਲੋਂ ਬਣਾਇਆ ਗਿਆ ਹੈ। ਪ੍ਰਦੇਸੀ ਖਾਲਸਾ ਜੀ ਨੇ ਇਸ ਨਵੀਂ ਸੇਵਾ ਵਿਚ ਕਾਫੀ ਹਿਸਾ ਲਿਆ ਹੈ। ਖਾਸ ਕਰਕੇ ਮਲਾਇਆ ਦੀ ਸੰਗਤ ਨੇ ਬਹੁਤ ਮਾਇਆ ਅਰਦਾਸ ਕਰਾਈ ਹੈ। ਇਨ੍ਹਾਂ ਤੋਂ ਬਿਨਾਂ ਲੰਡਨ, ਨੈਰੋਬੀ (ਅਫਰੀਕਾ) ਅਮ੍ਰੀਕਾ, ਮਿਸਰ ਤੋਂ ਭੀ ਸਹਾਇਤਾ ਪੁਜੀ ਹੈ। ਤਖਤ ਸਾਹਿਬ ਵਿਚ ਤੰਬੂ ਸਾਹਿਬ ਦੇ “ਮੇਨ ਗੇਟ” ਦੇ ਦੋਹੀਂ ਪਾਸੀਂ ਸੰਗਮਰਮਰ ਦੇ ਬੋਰਡਾਂ ਉੱਤੇ ਵੱਡੇ ਵੱਡੇ ਦਾਨੀਆਂ ਦੇ ਨਾਂ ਲਿਖੋ ਹੋਏ ਹਨ। ਇਹ ਇਮਾਰਤ ਸਾਡੇ ਸਾਰਿਆਂ ਗੁਰਦੁਆਰਿਆਂ ਦੀਆਂ ਇਮਾਰਤਾਂ ਵਿਚੋਂ ਇਕ ਖਾਸ ਦਰਜਾ ਰਖਦੀ ਹੈ ਅਤੇ ਲੇਖਕ ਦਾ ਖਿਆਲ ਹੈ ਕਿ ਪੰਜਾਬ ਵਿਚ ਆਇਆ ਕੋਈ ਪ੍ਰਦੇਸੀ ਸੈਲਾਨੀ ਆਪਣੇ ਸਫਰ ਨੂੰ ਪੂਰਾ ਨਹੀਂ ਸਮਝੇਗਾ ਜਦ ਤਾਂਈਂ ਉਹ ਇਸ ਅਦੁਤੀ ਗੁਰਦੁਆਰਾ ਇਮਾਰਤ ਦੇ ਦਰਸ਼ਨ ਨਹੀਂ ਕਰ ਸਕੇਗਾ। ਹੁਣ ਸੰਨ ੧੯੪੫ ਵਿਚ ਸੰਤ ਹਰੀ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਇਕ ਸਰੋਵਰ ਬਨਾਣ ਦੀ ਤਜਵੀਜ਼ ਕਰ ਰਹੇ ਹਨ।
ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਸੰਖੇਪ ਪਤੇ ਤੇ ਹਾਲ
(੧) ਜੋ ਸੜਕ ਰੋਪੜ-ਕੀਰਤਪੁਰ ਸਾਹਿਬ ਵਲੋਂ ਆਨੰਦਪੁਰ ਸਾਹਿਬ ਆਉਂਦੀ ਹੈ, ਉਸ ਸੜਕ ਉਤੇ ਅਨੰਦਪੁਰ ਸਾਹਿਬ ਵਿਚ ਸਭ ਤੋਂ ਪਹਿਲਾਂ ਗੁਰਦੁਆਰਾ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਹੁੰਦੇ ਹਨ। ਇਹ ਉਧਰੋਂ ਆਉਂਦੇ ਸੜਕ ਦੇ ਸਜੇ ਹਥ ਹੈ।ਖੱਬੇ ਹਥ ਨਿਹੰਗ ਸਿੰਘਾਂ ਦੀ ਬਸਤੀ ਸ਼ਹੀਦੀ ਬਾਗ ਹੈ।
ਅਨੰਦਗੜ੍ਹ ਸਾਹਿਬ ਵਿਚ ਵੇਖਣ ਯੋਗ ਚੀਜ਼ਾਂ ਬਾਵਲੀ ਸਾਹਿਬ, ਕਿਲਾ ਅਤੇ ਸ੍ਰੀ ਕਲਗੀਧਰ ਜੀ ਦਾ ਨਿਵਾਸ ਅਸਥਾਨ ਹਨ। ਬਾਵਲੀ ਵਾਲਾ ਖੂਹ ਗੁਰੂ ਜੀ ਦੇ ਸਮੇਂ ਦਾ ਹੈ। ਇਥੇ ਹਰ ਰੋਜ਼ ਸਵੇਰੇ ਆਸਾ ਦੀ
[੨੮ ]