ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰ ਦਾ ਕੀਰਤਨ ਹੁੰਦਾ ਹੈ। ਇਸ ਗੁਰਦੁਆਰੇ ਦੀ ਸੇਵਾ ਸੰਤ ਸੇਵਾ ਸਿੰਘ ਜੀ ਕਰਾ ਰਹੇ ਹਨ, ਗੁਰੂ ਗੋਬਿੰਦ ਸਿੰਘ ਜੀ ਦੀ ਗੱਦੀ ਨਸ਼ੀਨੀ ਦਾ ਗੁਰਪੁਰਬ ਇਥੇ ਮਨਾਇਆ ਜਾਂਦਾ ਹੈ।

(੨) ਇਸਦੇ ਸਾਹਮਣੇ ਸ਼ਹੀਦੀ ਬਾਗ।ਇਥੇ ਬੁੱਢਾ ਦਲ ਦੇ ਸਿੰਘ ਰਹਿੰਦੇ ਹਨ। ਬੜਾ ਚੰਗਾ ਜੀਵਨ ਬਿਤਾਂਦੇ ਹਨ। ਸਦਾ ਲੰਗਰ ਚਲਦਾ ਰਹਿੰਦਾ ਹੈ ਅਤੇ ਆਏ ਗਏ ਯਾਤਰੁ ਦੀ ਪ੍ਰੇਮ ਨਾਲ ਲੰਗਰ ਦੀ ਸੇਵਾ ਕਰਦੇ ਹਨ।

(੩) ਇਸ ਤੋਂ ਅਗੇ ਉਸੇ ਸੜਕ ਉਤੇ ਚਲਕੇ ਕੋਈ ਦੋ ਫਰਲਾਂਗ ਉਤੇ ਗੁਰਦੁਆਰਾ ਕੇਸ ਗੜ੍ਹ ਸਾਹਿਬ ਹੈ। ਇਮਾਰਤ ਅਤੇ ਰੌਣਕ ਦੇ ਲਿਹਾਜ਼ ਨਾਲ ਇਹ ਗੁਰਦੁਆਰਾ ਸਭ ਤੋਂ ਵੱਡਾ ਹੈ। ਹੋਲੇ ਮਹੱਲੇ ਦੇ ਮੌਕੇ ਤਾਂ ਇਥੇ ਬਹੁਤ ਹੀ ਭੀੜ ਹੁੰਦੀ ਹੈ। ਇਥੇ ਵੇਖਣ ਯੋਗ ਚੀਜ਼ਾਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਹਨ। ਇਨ੍ਹਾਂ ਦੇ ਦਰਸ਼ਨ ਹਰੇਕ ਯਾਤਰੂ ਨੂੰ ਕਰਨੇ ਚਾਹੀਦੇ ਹਨ। ਇਹਨਾਂ ਸ਼ਸਤਰਾਂ ਦਾ ਸੰਖੇਪ ਹਾਲ ਹੇਠ ਲਿਖੇ ਅਨੁਸਾਰ ਹੈ।

(ੳ) ਖੰਡਾ-ਇਹ ਉਹ ਖੰਡਾ ਹੈ, ਜਿਸ ਨਾਲ ਦਸਮੇਸ਼ ਪਿਤਾ ਜੀ ਨੇ ਪਹਿਲੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫੇਰ ਇਸੇ ਖੰਡੇ ਨਾਲ ਤਿਆਰ ਕੀਤਾ ਹੋਇਆ ਅੰਮ੍ਰਿਤ ਪੰਜਾਂ ਪਿਆਰਿਆਂ ਤੇ ਆਪ ਸਾਹਿਬਾਂ ਨੇ ਛਕਿਆ। ੧੯੪੨ ਵਿਚ ਫੇਰ ਇਸ ਖੰਡੇ ਨਾਲ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਗਿਆ ਇਸ ਖੰਡੇ ਦੀ ਪਵਿਤ੍ਰਤਾ ਤੇ ਇਤਿਹਾਸਿਕ ਮਹਾਨਤਾ ਨੂੰ ਮੁਖ ਰਖਦੇ ਹੋਏ ਇਸ ਨੂੰ ਸਵਾਏ ੧੯੪੨ ਦੇ ਕਦੇ ਨਹੀਂ ਵਰਤਿਆ ਗਿਆ।

(ਅ) ਨਾਗਨੀ-ਇਹ ਉਹ ਬਰਛੀ ਹੈ ਜਿਸ ਨਾਲ ਬਾਬਾ ਬਚਿਤ੍ਰ ਸਿੰਘ ਜੀ ਨੇ ਆਨੰਦਪੁਰ ਦੇ ਘੇਰੇ ਸਮੇਂ ਪਹਾੜੀ ਰਾਜਿਆਂ ਵਲੋਂ ਭੇਜੇ ਗਏ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀ ਅਤੇ ਉਸ ਨੂੰ ਜ਼ਖਮੀ ਕਰਕੇ ਕਿਲਾ ਲੋਹਗੜ੍ਹ ਵਲੋਂ ਮੋੜਕੇ ਦੁਸ਼ਮਣਾਂ ਦੇ ਦਲ ਦੀ ਤਬਾਹੀ ਲਈ ਉਧਰ ਹੀ ਵਾਪਸ ਮੋੜ ਦਿਤਾ ਸੀ।

[ ੧੯ ]