(ੲ) ਬਰਛਾ—ਇਹ ਉਹ ਬਰਛਾ ਹੈ ਜਿਸ ਨਾਲ ਬਾਬਾ ਬਚਿਤ੍ਰ ਸਿੰਘ ਜੀ ਦੇ ਵੀਰ ਬਾਬਾ ਉਦੈ ਸਿੰਘ ਜੀ ਨੇ ਪਹਾੜੀ ਰਾਜੇ, ਕੇਸਰੀ ਚੰਦ ਦਾ ਜਿਸ ਨੇ ਸ੍ਰੀ ਕਲਗੀਧਰ ਜੀ ਦਾ ਸੀਸ ਵਢਕੇ ਲਿਆਉਣ ਦਾ ਬੀੜਾ ਚੁਕਿਆ ਸੀ, ਸੀਸ ਵਢਕੇ ਗੁਰੂ ਜੀ ਦੇ ਚਰਨਾਂ ਵਿਚ ਆਣ ਰੱਖਿਆ ਸੀ।
ਇਸੇ ਬਰਛੇ ਨੂੰ ਵਰਤਕੇ ਸ਼੍ਰੀ ਦਸਮੇਸ਼ ਜੀ ਨੇ ਗੁਰੂ ਕੇ ਲਾਹੌਰ ਵਿਚ ਪਹਾੜ ਵਿਚੋਂ ਜਲ ਧਾਰਾਂ ਵਧਾਈਆਂ ਜੋ ਅਜ ਤਕ ਵਗ ਰਹੀਆਂ ਹਨ ਅਤੇ ਜਲ ਛਕਣ ਅਤੇ ਇਸ਼ਨਾਨ ਕਰਨ ਵਾਲਿਆਂ ਨੂੰ ਠੰਢ ਪਾ ਰਹੀਆਂ ਹਨ।
(ਸ) ਦੇ ਨਾਲੀ ਬੰਦੂਕ -ਇਹ ਬੰਦੂਕ ਪਸ਼ੌਰ ਵਲੋਂ ਕਿਸੇ ਸਿਖ ਨੇ ਸ਼੍ਰੀ ਦਸਮੇਸ਼ ਜੀ ਨੂੰ ‘ਦਮਦਮਾ ਸਾਹਿਬ (ਤਲਵੰਡੀ) ਅਣਕੇ ਭੇਟ ਕੀਤੀ ਸੀ। ਗੁਰੂ ਜੀ ਨੇ ਡੱਲੇ ਦੇ ਸਿਖਾਂ ਦੀ ਪ੍ਰੀਖਿਆ ਕਰਕੇ ਚੌਧਰੀ ਡੱਲੇ ਨੂੰ ਪ੍ਰਤੱਖ ਸਬੂਤ ਦੇਕੇ ਦਸ ਦਿਤਾ ਸੀ ਕਿ ਗੁਰੂ ਜੀ ਦੇ ਸਿਖ ਭਗਤੀ ਅਤੇ ਆਪਾ ਵਾਰਨ ਅਤੇ ਬੀਤਤਾ ਵਿਚ ਅਦੁਤੀ ਸਨ। ਜਦੋਂ ਡੱਲੇ ਅਤੇ ਡੱਲੇ ਦੇ ਆਦਮੀਆਂ ਨੇ ਗੁਰੂ ਜੀ ਦੀ ਬੰਦੂਕ ਦਾ ਨਿਸ਼ਾਨਾ ਬਣਨੋਂ ਨਾਂਹ ਕਰ ਦਿਤੀ ਤਾਂ ਗੁਰੂ ਜੀ ਨੇ ਆਪਣੇ ਇਕ ਸਿਖ ਨੂੰ ਅਵਾਜ਼ ਦਿਤੀ ਜਿਸ ਨੂੰ ਸੁਣਕੇ ਦੋ ਸਿਖ ਆ ਗਏ ਅਤੇ ਇਕ ਦੂਜੇ ਤੋਂ ਅੱਗੇ ਵਧ ਵਧ ਕੇ ਗੁਰੂ ਜੀ ਦੀ ਬੰਦੂਕ ਦਾ ਨਿਸ਼ਾਨਾ ਬਣ ਕੇ ਸੁਭਾਗ ਪ੍ਰਾਪਤ ਕਰਨ ਦਾ ਯਤਨ ਕਰਨ ਲਗੇ। ਡੱਲਾ ਅਤੇ ਉਸ ਦੇ ਆਦਮੀ ਇਹ ਨਜ਼ਾਰਾ ਵੇਖਕੇ ਹੈਰਾਨ ਰਹਿ ਗਏ। ਇਸੇ ਅਸਰ ਦਾ ਸਦਕਾ ਚੌਧਰੀ ਡੱਲਾ ਅੰਮ੍ਰਿਤ ਛਕ ਕੇ ਡੱਲਾ ਸਿੰਘ ਸਜਿਆ।
(ਹ) ਸੈਂਫ-ਇਹ ਬਹੁਤ ਪੁਰਾਣੀ ਇਤਿਹਾਸਿਕ ਚੀਜ਼ ਹੈ, ਕਿਹਾ ਜਾਂਦਾ ਹੈ ਕਿ ਇਹ ਸੈਂਫ ਪਹਿਲਾਂ ‘ਕਰਬਲਾ' ਦੀ ਲੜਾਈ ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਅਤੇ ਹਜ਼ਰਤ ਅਲੀ ਦੇ ਪੁਤਰਾਂ ਹਜ਼ਰਤ ਹਸਨ ਅਤੇ ਹੁਸੈਨ ਨੇ ਵਰਤੀ। ਉਸ ਦੇ ਮਗਰੋਂ ਇਹ ਮੁਸਲਮਾਨ ਖਲੀਫਿਆਂ ਪਾਸ ਖਿਲਾਫਤ ਦੀ ਨਿਸ਼ਾਨੀ ਰਹੀ, ਔਰੰਗਜ਼ੇਬ ਦੇ ਸਮੇਂ ਉਸ ਨੂੰ ਸਭ ਤੋਂ ਵਡਾ ਮੁਸਲਮਾਨ ਬਾਦਸ਼ਾਹ ਸਮਝਦੇ ਹੋਏ ਉਹ ਸੈਂਫ ਔਰੰਗਜ਼ੇਬ ਨੂੰ ਭੇਟਾ
[ ੩੦ ]