ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਫਾਸਲੇ ਤੇ ਗੁਰਦੁਆਰਾ ਭੋਰਾ ਸਾਹਿਬ ਹੈ । ਇਥੇ ਵੇਖਣ ਯੋਗ ਇਹ ਭੋਰਾ ਸਾਹਿਬ ਹੀ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਬੈਠਕੇ ਵਾਹਿਗੁਰੂ ਦੇ ਚਰਨਾਂ ਵਿਚ ਲਿਵਲੀਨ ਹੁੰਦੇ ਸਨ।

ਇਹ ਸਾਰੀ ਇਮਾਰਤ ਗੁਰੂ ਜੀ ਦਾ ਰਿਹਾਇਸ਼ੀ ਮਕਾਨ ਹੁੰਦੀ ਸੀ।

ਇਸ ਦੇ ਨਾਲ ਬਾਹਰ ਵੇਹੜੇ ਵਿਚ ਉਹ ਮੰਜੀ ਸਾਹਿਬ ਹੈ, ਜਿਥੇ ਕਸ਼ਮੀਰੀ ਪੰਡਤਾਂ ਨੇ ਪੁਜਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਸਹਾਇਤਾ ਲ ਈ ਨਤੀ ਕੀਤੀ ।

ਨਾਲ ਹੀ ਉਚਾ ਅਸਥਾਨ ਦਮਦਮਾ ਸਾਹਿਬ ਹੈ । ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਦੀ ਨਸ਼ੀਨੀ ਦਾ ਦੀਵਾਨ ਸਜਿਆ ਸੀ ਅਤੇ ਇਥੇ ਹੀ ਦਰਬਾਰ ਸਜਾ ਕੇ ਮਸੰਦਾਂ ਦੀ ਸੋਧ ਕੀਤੀ ਸੀ ਅਤੇ ਦੋਸ਼ੀਆਂ ਨੂੰ ਉਹਨਾਂ ਦੇ ਦੋਸ਼ ਅਨੁਸਾਰ ਸਜ਼ਾ ਦਿਤੀ ਈ। ਜਿਨ੍ਹਾਂ ਵਿਚੋਂ ਕੁਝਕੁ ਘੋਰ ਅਪ੍ਰਾਧੀਆਂ ਨੂੰ ਜੀਊਂਦੇ ਜਲਾ ਦਿਤਾ ਸੀ। ਨੇੜੇ ਹੀ ਖੂਹ ਹੈ ਜਿਸ ਦਾ ਜਲ ਤੇਲ ਦੀ ਥਾਂ ਵਰਤਿਆ ਗਿਆ ਦਸਿਆ ਜਾਂਦਾ ਹੈ।

ਇਥੋਂ ਹੀ ਇਕ ਰਾਹ ਉਤਰ ਪੱਛਮ ਵਲ ਜਾਂਦਾ ਹੈ । ਚਰਨ ਗੰਗਾ ਪਾਰ ਕਰਕੇ ਕੋਈ ਮੀਲ ਕੁ ਦੇ ਫਾਸਲੇ ਉਤੇ ਗੁ: ਹੋਲਗੜ ਅਤੇ ਮਾਤਾ ਜੀਤੋ ਦਾ ਦੇਹਰਾ ਸਾਹਿਬ ਹਨ।

ਹੋਲਰਾੜ੍ਹ ਇਕ ਕਿਲਾ ਸੀ ਜੋ ਇਸ ਪਾਸੇ ਦਰਿਆ ਦੇ ਕਿਨਾਰੇ ਅਨੰਦਪੁਰ ਸਾਹਿਬ ਦੀ ਰੱਖਿਆ ਲਈ ਬਣਾਇਆ ਗਿਆ ਸੀ। ਹੋਲੀ ਦੇ ਦਿਨਾਂ ਵਿਚ ਮੁਕੰਮਲ ਹੋਣ ਕਰਕੇ ਇਸ ਦਾ ਨਾਂ ਹੋਲਗੜ੍ਹ ਰਖਿਆ ਗਿਆ ਅਤੇ ਇਥੋਂ ਹੀ ਪਹਿਲਾਂ ਹੋਲੇ ਦਾ ਹੱਲਾ ਬੋਲਿਆ ਗਿਆ ਅਤੇ ਹੁਣ ਭੀ ਇਥੋਂ ਦੀ ਹੀ ਹੋਕੇ ਜਲੂਸ ਆਉਂਦਾ ਹੈ।

ਮਾਤਾ ਜੀਤੋ ਜੀ ਦਾ ਸਸਕਾਰ ਦਰਿਆ ਦੇ ਕਿਨਾਰੇ ਕੀਤਾ ਗਿਆ ਸੀ । ਪਰ ਉਸ ਅਸਥਾਨ ਨੂੰ ਦਰਿਆ ਨੇ ਹੜ੍ਹਾ ਲਿਆ, ਫੇਰ ਪ੍ਰੇਮੀਆਂ ਨੇ ਮੌਜੂਦਾ ਯਾਦਗਾਰ ਕਾਇਮ ਕਰ ਲਈ।

ਅਨੰਦਪੁਰ ਸਾਹਿਬ ਖਾਲਸਾ ਹਾਈ ਸਕੂਲ ਉਸ ਅਸਥਾਨ ਉਤੇ

[੩੩ ]