(੭) ਗੁਰਦੁਆਰਾ ਮਾਈ ਜੀਤੋ।
(ਨੋਟ) ਮਲੂਮ ਹੁੰਦਾ ਹੈ ਡਿਸਟ੍ਰਿਕਟ ਗੈਜ਼ੀਟਰ ਲਿਖਣ ਵੇਲੇ ਗੁਰਦੁਆਰਾ ਲੋਹਗੜ੍ਹ, ਤਾਰਾ ਗੜ੍ਹ, ਫਤਹਗੜ੍ਹ ਦੀ ਮਹਾਨਤਾ ਭੁਲ ਚੁਕੀ ਸੀ।’“ਹੋਲੀ ਦਾ ਮੇਲਾ ਅਨੰਦਪੁਰ ਦੋ ਦਿਨ ਰਹਿੰਦਾ ਹੈ ਤੇ ਦੂਜੇ ਦਿਨ ਹੈ ਦੁਪਹਿਰ ਮਗਰੋਂ ਅੱਡ ਅੱਡ ਗੁਰਦੁਆਰਿਆਂ ਦੇ ਪੁਜਾਰੀ ਆਪਣੇ ਆਪਣੇ ਨਿਸ਼ਾਨ ਲੈ ਕੇ ਬਾਹਰ ਨਿਕਲਦੇ ਹਨ ਅਤੇ ਸ਼ਬਦ ਗਾਉਂਦੇ ਨਾਲ ਦੇ ‘ਚੋਂ ਵਿਚ ਆਉਂਦੇ ਹਨ। ਜਦੋਂ ਸਾਰੇ ਨਿਸ਼ਾਨ ਸਾਹਿਬ ਇਕੱਠੇ ਹੋ ਜਾਂਦੇ ਹਨ ਤਾਂ ਨਜ਼ਾਰਾ ਬਹੁਤ ਹੀ ਦਿਲ ਖਿਚਵਾਂ ਅਤੇ ਸੁਹਣਾ ਹੁੰਦਾ ਹੈ। ਪੁਜਾਰੀਆਂ ਅਤੇ ਸਿਖਾਂ ਦੀਆਂ ਟੋਲੀਆਂ ਆਪਣੇ ਆਪਣੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਹੌਲੀ ਹੌਲੀ ਇਧਰ ਉਧਰ ਤੁਰਦੀਆਂ ਫਿਰਦੀਆਂ ਹਨ ਅਤੇ ਲੋਕਾਂ ਪਾਸੋਂ ਪੂਜਾ ਲੈਂਦੇ ਹਨ ਅਤੇ ਉਹਨਾਂ ਨੂੰ ਅਸ਼ੀਰਬਾਦ ਦਿੰਦੇ ਹਨ। ਅਨੰਦਪੁਰ ਦੇ ਗੁਰਦੁਆਰੇ ਦਾ ਕਾਲਾ ਨਿਸ਼ਾਨ ਸਾਹਿਬ ਅਤੇ ਉਸ ਦੇ ਨਾਲ ਨੀਲੇ ਬਾਣੇ ਅਤੇ ਨੋਕਦਾਰ ਦਸਤਾਰਿਆਂ (ਜਿਨ੍ਹਾਂ ਉਤੇ ਲੋਹੇ ਦੇ ਚੱਕਰ ਲਗੇ ਹੁੰਦੇ ਹਨ) ਵਾਲੇ ਨਿਹੰਗ ਖਾਸ ਤੌਰ ਤੇ ਵੇਖਣ ਯੋਗ ਹੁੰਦੇ ਹਨ। ਬਹੁਤ ਸਾਰੇ ਨਿਹੰਗ ਘੋੜਿਆਂ ਤੇ ਅਸਵਾਰ ਹੁੰਦੇ ਹਨ ਅਤੇ ਜੋਸ਼ ਵਿਚ ਇਸ ਤਰਾਂ ਇਧਰ ਉਧਰ ਆਪਣੇ ਘੋੜੇ ਦੌੜਾਂਦੇ ਅਤੇ ਜੈਕਾਰੇ ਛਡਦੇ ਹਨ ਅਤੇ ਸ਼ਾਰਤਾਂ ਕਰਦੇ ਹਨ ਜਿਵੇਂ ਉਹ ਵੈਰੀ ਤੋਂ ਆਪਣੇ ਝੰਡੇ ਦੀ ਰਖਿਆ ਕਰ ਰਹੇ ਹੁੰਦੇ ਹਨ। ਕਦੇ ਕਦੇ ਕਿਸੇ ਟੋਲੀ ਵਲੋਂ ਗੁਰੂ ਜੀ ਦੀ ਉਸਤਤਿ ਵਿਚ, ਡੂੰਘੀ ਸੁਰ ਵਿਚ ਕੋਈ ਸ਼ਬਦ ਉਚਾਰਨ ਹੁੰਦਾ ਹੈ।
ਸੋਢੀ ਆਪਣੇ ਹਾਥੀਆਂ ਅਤੇ ਸਜੇ ਹੋਏ ਘੋੜਿਆਂ ਉਤੇ ਚੜ੍ਹਕੇ ਬਾਹਰ ਆਉਂਦੇ ਹਨ ਅਤੇ ਸੰਗਤਾਂ ਦੇ ਇਕੱਠ ਵਿਚ ਘੁਮਦੇ ਫਿਰਦੇ ਹਨ। ਬੜੀ ਸਰਕਾਰ ਦੇ ਟਿੱਕਾ ਸਾਹਿਬ ਹਾਥੀ ਉਤੇ ਚੜ੍ਹੇ ਹੋਏ ਆਉਂਦੇ ਹਨ ਉਹਨਾਂ ਦੇ ਸਿਰ ਉਤੇ ਚੌਰ ਝੂਲ ਰਿਹਾ ਹੁੰਦਾ ਹੈ ਅਤੇ ਲੋਕੀਂ ਉਹਨਾਂ ਨੂੰ ਨਮਸਕਾਰ ਕਰਦੇ ਹਨ ਅਤੇ ਉਹ ਉਹਨਾਂ ਪਾਸੋਂ ਭੇਟਾ ਲੈਂਦੇ ਹਨ। ਇਸ ਸਮੇਂ ਕੋਈ ੩੦,੦੦੦ ਆਦਮੀ ਇਕੱਠੇ ਹੁੰਦੇ ਹਨ। ਸ਼ਾਮ ਵੇਲੇ
[ ੩੭ ]