ਆਪਣਿਆਂ ਆਪਣਿਆ ਗੁਰਦੁਆਰਿਆਂ ਵਿਚ ਜਲੂਸ ਦੀ ਸ਼ਕਲ ਵਿਚ ਨਿਸ਼ਾਨ ਸਾਹਿਬ ਵਾਪਸ ਲਿਜਾਏ ਜਾਂਦੇ ਹਨ ਮਾਨੋ ਉਹ ਜਿਤ ਪ੍ਰਾਪਤ ਕਰਕੇ ਵਾਪਸ ਘਰ ਅਉਂਦੇ ਹਨ ਅਤੇ ਸੂਰਜ ਡੁਬਦੇ ਨਾਲ ਲੋਕੀਂ ਆਪਣੇ ਪਿੰਡਾਂ ਨੂੰ ਤੁਰ ਜਾਂਦੇ ਹਨ ਅਤੇ ਭੀੜ ਬਹੁਤ ਘਟ ਜਾਂਦੀ ਹੈ।
ਇਹ ਮੇਲਾ ਸਦਾ ਹੀ ਪੋਲੀਟੀਕਲ ਮਹਾਨਤਾ ਵਾਲਾ ਮੇਲਾ ਸਮ-ਝਿਆ ਜਾਂਦਾ ਰਿਹਾ ਹੈ ਕਿਉਕਿ ਇਸ ਸਮੇਂ ਬਹੁਤ ਸਾਰੇ ਜੁਸ਼ੀਲੇ ਨਿਹੰਗ ਇਕੱਠੇ ਹੁੰਦੇ ਹਨ। ਇਕ ਵੇਰ ਸੰਨ ੧੯੬੪ ਵਿਚ ਲੁਧਿਆਣੇ ਦੇ ਇਕ ਈਸਾਈ ਪਾਦਰੀ ਨੂੰ ਕਿਸੇ ਜੁਸ਼ੀਲੇ ਸਿਖ ਨੇ ਮਾਰ ਦਿਤਾ ਸੀ। ਇਸ ਲਈ ਸਦਾ ਹੀ ਇਹ ਯੋਗ ਸਮਝਿਆ ਜਾਂਦਾ ਹੈ ਕਿ ਇਕ ਤਜਰਬੇਕਾਰ ਮੈਜਿਸਟ੍ਰੇਟ ਅਤੇ ਸੁਪ੍ਰੰਨਟੈਂਡੈਟ ਪੋਲੀਸ, ਬਹੁਤ ਸਾਰੀ ਪੋਲੀਸ ਗਾਰਦ ਸਮੇਤ ਇਸ ਸਮੇਂ ਇਥੇ ਡਿਊਟੀ ਤੇ ਹਾਜ਼ਰ ਹੋਣ। ਇਹ ਮੇਲਾ ਹੋਲੀ ਦੇ ਸਮੇਂ ਹੋਣ ਕਰਕੇ ਇਸ ਵਿਚ ਬਹੁਤ ਸਾਰਾ ਖਰੂਦ ਤੇ ਗੰਦੇ ਮੰਦੇ ਗੀਤਾਂ ਦਾ ਗਾਣਾ ਹੁੰਦਾ ਹੈ।
ਪਿਛਲੇ ੨੩ ਸਾਲਾਂ ਵਿਚ ੧੯੨੩ ਤੋਂ ਮਗਰੋਂ ਹਾਲਾਤ ਬਹੁਤ ਕੁਝ ਬਦਲ ਚੁਕੇ ਹਨ। ਅਜ ਕਲ ਇਹ ਮੇਲਾ ਇਸਤਰਾਂ ਹੁੰਦਾ ਹੈ—
ਇਹ ਮੇਲਾ ਇਕ ਹਫਤਾ ਰਹਿੰਦਾ ਹੈ। ਪਹਿਲੇ ਤਿੰਨ ਦਿਨ ਕੀਰਤਪੁਰ ਮੇਲਾ ਲਗਦਾ ਹੈ ਅਤੇ ਚੌਥੇ ਦਿਨ ਲੋਕੀਂ ਅਨੰਦਪੁਰ ਆ ਜਾਂਦੇ ਹਨ। ਫਿਰ ਤਿੰਨ ਦਿਨ ਮੇਲਾ ਅਨੰਦਪੁਰ ਸਾਹਿਬ ਭਰਵਾਂ ਹੁੰਦਾ ਹੈ। ਉਂਞ ਦਸ ਬਾਰਾਂ ਦਿਨ ਅਨੰਦਪੁਰ ਬੜੀ ਰੌਣਕ ਰਹਿੰਦੀ ਹੈ। ਕੀਰਤਪੁਰ ਤੋਂ ਲੈਕੇ ਅਨੰਦਪੁਰ ਸਾਹਿਬ ਤਕ ਅਤੇ ਅਨੰਦਪੁਰ ਸਾਹਿਬ ਤੋਂ ਗੁਰੂ ਲਾਹੌਰ ਤੇ ਨੈਣਾਂ ਦੇਵੀ ਤਾਈਂ ੧੪-੧੫ ਮੀਲ ਦੇ ਅੰਦਰ ਲੋਕਾਂ ਦੀ ਟੋਲੀਆਂ*ਕਿਹਾ ਜਾਂਦਾ ਹੈ ਕਿ ਇਸ ਪਾਦਰੀ ਨੇ 'ਕੇਸਗੜ੍ਹ ਸਾਹਿਬ ਖੜੇ ਹੋਕੇ ਈਸਾਈਆਂ ਦਾ ਪਰਚਾਰ ਕੀਤਾ ਅਤੇ ਕਲਗੀਧਰ ਦੀ ਸ਼ਾਨ ਵਿਚ ਅਯੋਗ ਕੁਬੋਲ ਬੋਲੇ।
[ ੩੮ ]