ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਂਦਾ ਹੈ। ਸਾਰਾ ਫਾਸਲਾ ਉਨੇ ਤੋਂ ਅਨੰਦਪੁਰ ਸਾਹਿਬ ਤਕ ੨੩॥ ਮੀਲ ਹੈ। ਦਰਿਆ ਦੇ ਉਰਾਰ ਊਨੇ ਵਾਲੇ ਪਾਸੇ ਕੋਈ ਡੇਢ ਮੀਲ ਤੇ ਗੁਰਦੁਆਰਾ ਬਿਭੌਰ ਸਾਹਿਬ ਹੈ। ਦਰਿਆ ਟੱਪਕੇ ਅਨੰਦਪੁਰ ਸਾਹਿਬ ਵਲ ਡੀ. ਬੀ ਬੰਗਲਾ ਅਤੇ ਸਰਾਂ ਹੈ।

ਅਨੰਦਪੁਰ ਸਾਹਿਬ ਲਾਰੀ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਨਜ਼ੀਕੀ ਆਕੇ ਹੀ ਠਹਿਰਦੀ ਹੈ। ਯਾਤਰੂਆਂ ਨੂੰ ਗੁਰਦੁਆਰਾ ਕੇਸਗੜ੍ਹ ਸਾਹਿਬ ਦਫਤਰ ਵਿਚ ਪੁਜਕੇ ਕਮਰੇ, ਬਿਸਤਰੇ, ਬਰਤਨਾਂ ਆਦਿਕ ਲਈ ਬੇਨਤੀ ਕਰਨੀ ਚਾਹੀਦੀ ਹੈ। ਕੇਸਗੜ੍ਹ ਸਾਹਿਬ ਰਿਹਾਇਸ਼ ਦਾ ਬਹੁਤ ਚੰਗਾ ਪ੍ਰਬੰਧ ਹੈ। ਯਾਤਰੂ ਨੂੰ ਕੋਈ ਤਕਲੀਫ ਹੋਵੇ ਤਾਂ ਜਥੇਦਾਰ ਸਾਹਿਬ ਨੂੰ ਆਪਣੀ ਤਕਲੀਫ ਦਸ ਸਕਦਾ ਹੈ। ਜਥੇਦਾਰ ਸਾਹਿਬ ਜਾਂ ਮੀਤ-ਜਥੇਦਾਰ ਸਾਹਿਬ ਆਮ ਤੌਰ ਤੇ ਇਥੇ ਹੀ ਹੁੰਦੇ ਹਨ।

ਕੇਸਗੜ੍ਹ ਸਾਹਿਬ ਰੋਜ਼ਾਨਾ ਦੇ ਵੇਲੇ ਗੁਰੂ ਕਾ ਲੰਗਰ ਚਲਦਾ ਹੈ। ਇਸ ਤੋਂ ਇਲਾਵਾ ਸ਼ਹੀਦੀ ਬਾਗ ਨਿਹੰਗ ਸਿੰਘਾਂ ਵਲੋਂ ਅਨੰਦਗੜ੍ਹ ਸਾਹਿਬ ਸੰਤ ਸੇਵਾ ਸਿੰਘ ਜੀ ਵਲੋਂ ਅਤੇ ਸੰਤ ਹਰੀ ਸਿੰਘ ਜੀ ਦੇ ਬੁੰਗੇ ਵਿਚੋਂ ਉਹਨਾਂ ਵਲੋਂ ਭੀ ਲੰਗਰ ਚਲਦੇ ਹਨ

ਸ਼ਹਿਤ ਵਿਚ ਭੀ ਦੋ ਤਿੰਨ ਰੋਟੀਆਂ ਵਾਲਿਆਂ ਦੀਆਂ ਦੁਕਾਨਾਂ ਹਨ ਅਤੇ ਹੋਰ ਦੁਧ ਮਿਠਿਆਈ ਆਦਿਕ ਦੁਕਾਨਾਂ ਤੋਂ ਆਮ ਮਿਲ ਸਕਦੇ ਹਨ।

[੪੬ ]