ਪੰਨਾ:ਅਨੰਦਪੁਰੀ ਦੀ ਕਹਾਣੀ.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਰਤਪੁਰ

ਭਾਵੇਂ ਪੱਕੀ ਤਰਾਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੈਂਤ ਨਗਰੀ-ਮਾਖੋਵਾਲ ਨੂੰ ਦੇਵ ਨਗਰੀ ਬਣਾਇਆ ਪਰ ਇਸ ਇਲਾਕੇ ਵਿਚ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਗੁਰੂ-ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਵਸਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੁਰਾਣੀ ਯਾਦਗਾਰ 'ਚਰਨ-ਕੰਵਲ' ਨੂੰ ਪ੍ਰਗਟ ਕੀਤਾ ਤੇ ਆਪਣੇ ਟਿਕੇ-ਬਾਬਾ ਗੁਰਦਿੱਤਾ ਜੀ ਦੇ ਰਾਹੀਂ-ਸਾਈਂ ਬੁੱਢਣ ਸ਼ਾਹ ਪਾਸੋਂ ਦੁਧ ਅਮਾਨਤ ਆ ਮੰਗੀ। ਕੀਰਤਪੁਰ ਸਾਹਿਬ, ਸਤਲੁਜ ਨਦੀ ਦੇ ਖਬੇ ਕੰਢੇ, ਅਨੰਦਪੁਰ ਸਾਹਿਬ ਤੋਂ ਦੁਖਣ ਵਲ ਛੇ ਕੁ ਮੀਲ ਦੇ ਫਾਸਲੇ ਤੇ ਹੈ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿ ਰਾਏ ਸਾਹਿਬ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਸਮਿਆਂ ਵਿਚ ਸਿਖੀ ਦਾ ਕੇਂਦਰ ਅਤੇ ਉਤਰੀ ਹਿੰਦ ਵਿਚ ਇਕ ਬਹੁਤ ਉੱਘਾ ਨਗਰ ਰਿਹਾ ਏ। ਸਮੇਂ ਦੀ ਅਦਲਾ-ਬਦਲੀ ਨੇ ਇਸ ਉਤੇ ਆਪਣਾ ਬਹੁਤ ਡੂੰਘਾ ਅਸਰ ਕੀਤਾ ਹੈ ਅਤੇ ਹੁਣ ਇੱਥੇ ਇਸ ਦੀ ਪੁਰਾਤਨ ਵੱਡਿਤਾ ਦੇ ਨਿਸ਼ਾਨ-ਗੁਰੂ ਅਸਥਾਨ ਕਿਸੇ ਵਡੀ ਹਸਤੀ ਦੇ ਪਰਛਾਵੇਂ ਵਾਂਗੂੰ, ਗਵਾਹੀ ਦੇ ਰਹੇ ਹਨ।

ਸ੍ਰੀ ਗੁਰੂ ਛਟਮ ਪਾਤਸ਼ਾਹ ਜੀ ਦੇ ਸ੍ਰੀ ਅੰਮ੍ਰਿਤਸਰ ਤੋਂ ਇਸ ਇਲਾਕੇ ਵਿਚ ਆਵਣ ਦੇ ਹੇਠ ਲਿਖੇ ਕਾਰਣ ਮਲੂਮ ਪੈਂਦੇ ਹਨ:- ੧. ਇਹ ਸੌ ਫੀ ਸਦੀ ਹਿੰਦੂ ਇਲਾਕਾ ਸੀ। ਇਸ ਲਈ ਇਥੇ ਸਿਖੀ ਪ੍ਰਚਾਰ ਅਤੇ ਮੁਗਲਾਂ ਵਿਰੁਧ ਸਹਾਇਤਾ ਮਿਲਣ ਦੀ ਵਧੇਰੇ ਆਸ ਸੀ।

੨. ਰਾਜਾ ਬਿਲਾਸਪੁਰ ਨੇ ਜਿਸ ਦੇ ਇਲਾਕੇ ਵਿਚ ਇਹ ਅਸਥਾਨ-ਕੀਰਤਪੁਰ ਤੇ ਮਾਖੋਵਾਲ(ਅਨੰਦਪੁਰ ਸਾਹਿਬ) ਸਨ; ਕਿਲ੍ਹਾ ਗਵਾਲੀਅਰ ਦੀ ਕੈਦ ਵਿਚੋਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ 'ਬੰਦੀ ਛੋੜ' ਪਾਤਸ਼ਾਹ ਦੀ ਕਿਰਪਾ ਨਾਲ ਹੀ ਛੁਟਕਾਰਾ ਪ੍ਰਾਪਤ ਕੀਤਾ ਸੀ। ਇਸ ਲਈ ਉਹ ਸਚੇ ਪਾਤਸ਼ਾਹ ਦੇ ਬਹੁਤ ਰਿਣੀ ਸੀ, ਸਤਿਗੁਰੂ ਜੀ ਨੂੰ ਭੀ ਆਸ ਸੀ ਕਿ

[੭]