ਪੰਨਾ:ਅਨੰਦਪੁਰੀ ਦੀ ਕਹਾਣੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵਲੋਂ ਹਰ ਤਰਾਂ ਦੀ ਸਹਾਇਤਾ ਮਿਲੇਗੀ। ਇਹ ਇਲਾਕਾ 'ਪਰਗਨਾ ਜਿੰਦਬੜੀ'-ਦਰਿਆਵਾਂ, ਨਦੀਆਂ ਅਤੇ ਪਹਾੜੀਆਂ ਦੀ ਬਰਕਤ, ਇਕਲਵਾਂਜਾ ਤੇ ਅਲੱਗ-ਥਲੱਗ ਹੋਣ ਕਰਕੇ ਫੌਜੀ ਕੰਮਾਂ ਲਈ ਬੜਾ ਯੋਗ ਸੀ ਤੇ ਸਤਿਗੁਰੂ ਜੀ ਦਾ ਖਿਆਲ ਸੀ ਕਿ ਲਾਹੌਰ ਦੇ ਮੁਗਲ ਕੀਰਤਪੁਰ ਨਹੀਂ ਪੁਜ ਸਕਣਗੇ ਤੇ ਸਿਖ ਕੌਮ ਆਪਣੀ ਫੌਜੀ ਤਿਆਰੀ ਅਰਾਮ ਨਾਲ ਕਰ ਸਕੇਗੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਪਿਛਲੇ ਦਸ ਗਿਆਰਾਂ ਸਾਲ ਇਸੇ ਨਗਰ ਵਿਚ ਗੁਜ਼ਾਰੇ ਅਤੇ ਅੰਤ ਵਿਚ ਇਥੇ ਹੀ ਆਪ ਜੋਤੀ ਜੋਤ ਸਮਾਏ। ਪਾਤਾਲਪੁਰੀ ਦਰਿਆ ਸਤਲੁਜ ਦੇ ਕਿਨਾਰੇ ਆਪ ਦੇ ਅੰਤਮ ਟਿਕਾਣੇ ਦੀ ਯਾਦਗਾਰ ਹੈ। ਇਸੇ ਅਸਥਾਨ ਉਤੇ ਫਰ ਸਤਵੇਂ ਗੁਰੂ-ਸ੍ਰੀ ਹਰਿ ਰਾਏ ਸਾਹਿਬ ਜੀ ਦਾ ਅੰਗੀਠਾ ਬਣਾਇਆ ਗਿਆ ਅਤੇ ਉਹਨਾਂ ਦੇ ਮਗਰੋਂ ਅਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਭੀ ਬਿਭੂਤੀ ਦਿੱਲੀ ਤੋਂ ਇਥੇ ਲਿਆਕੇ ਸਮਾਧ ਬਣਾਈ ਗਈ। ਤਿੱਨਾਂ ਸਤਿਗੁਰਾਂ ਦੀਆਂ ਯਾਦਗਾਰਾਂ ਅੱਡ ਅੱਡ ਇਕੋ ਟਿਕਾਣੇ ਪਾਤਾਲਪੁਰੀ ਬਣੀਆਂ ਹੋਈਆਂ ਹਨ।

ਬਾਬਾ ਅਣੀ ਰਾਇ (ਪੁਤ੍ਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ) ਦੀ ਸਮਾਧ ਭੀ ਇਥੇ ਹੈ, ਕਿਹਾ ਜਾਂਦਾ ਹੈ ਕਿ ਜਦੋਂ ਨੌਵੇਂ ਸਤਿਗੁਰੁ-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲਿਆਂਦਾ ਗਿਆ ਤਾਂ ਪਹਿਲਾਂ ਤਜਵੀਜ਼ ਇਹੋ ਸੀ ਕਿ ਪਾਤਾਲ ਪੁਰੀ ਵਾਲੇ ਅਸਥਾਨ ਤੇ ਉਸ ਦਾ ਸਸਕਾਰ ਕੀਤਾ ਜਾਵੇ ਪਰ ਮਾਤਾ ਗੁਜਰੀ ਜੀ (ਮਹਿਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਤੇ ਸੀਸ ਅਨੰਦਪੁਰ ਸਾਹਿਬ ਲਿਆਕੇ ਸਸਕਾਰ ਕੀਤਾ ਗਿਆ।

ਇਸੇ ਪਵਿਤ੍ਰਤਾ ਕਰਕੇ ਫੂਲਕੀਆਂ ਰਿਆਸਤਾਂ ਅਤੇ ਹੋਰ ਮਾਲਵੇ ਦੇ ਖਾਨਦਾਨੀ ਸਰਦਾਰਾਂ ਦੇ ਮਿਰਤੂ ਹੋਣ ਮਗਰੋਂ ਉਨ੍ਹਾਂ ਦੇ ਫੁਲ (ਅਸਤ) ਇਸ ਪਾਤਾਲ ਪੁਰੀ ਅਸਥਾਨ ਉਤੇ ਦਰਿਆ ਸਤਲੁਜ ਵਿਚ ਪਾਏ ਜਾਂਦੇ

[੮]