ਸਮੱਗਰੀ 'ਤੇ ਜਾਓ

ਪੰਨਾ:ਅਫ਼ਸਾਨੇ ਅਤੇ ਡਰਾਮੇ - ਸਆਦਤ ਹਸਨ ਮੰਟੋ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਦਾ ਹੋ ਗਿਆ ਸੀ। ਕੰਠ ਨਿਕਲ ਰਿਹਾ ਸੀ। ਹਿੱਕ ਉੱਤੇ ਮਾਸ ਦੀ ਪਰਤ ਮੋਟੀ ਹੋ ਗਈ ਸੀ ਅਤੇ ਹੁਣ ਕੁਝ ਦਿਨਾਂ ਤੋਂ ਛਾਤੀਆਂ ਵਿੱਚ ਗੋਲੀਆਂ ਜਿਹੀਆਂ ਪੈ ਗਈਆਂ ਸਨ, ਜਗ੍ਹਾ ਉੱਭਰ ਆਈ ਸੀ, ਜਿਵੇਂ ਕਿਸੇ ਨੇ ਇੱਕ ਇੱਕ ਬੰਟਾ ਅੰਦਰ ਦਾਖ਼ਲ ਕਰ ਦਿੱਤਾ ਹੈ। ਉਨ੍ਹਾਂ ਉਭਾਰਾਂ ਨੂੰ ਹੱਥ ਲਗਾਉਣ ਨਾਲ਼ ਮੋਮਿਨ ਨੂੰ ਬਹੁਤ ਦਰਦ ਮਹਿਸੂਸ ਹੁੰਦਾ ਸੀ।

ਕਦੇ ਕਦੇ ਕੰਮ ਕਰਨ ਦੇ ਦੌਰਾਨ ਆਪ-ਮੁਹਾਰੇ ਜਦੋਂ ਉਸਦਾ ਹੱਥ ਉਨ੍ਹਾਂ ਗੋਲੀਆਂ ਛੂਹ ਜਾਂਦਾ ਤਾਂ ਉਹ ਤੜਫ਼ ਉੱਠਦਾ। ਕੁੜਤੇ ਦੇ ਮੋਟੇ ਅਤੇ ਖੁਰਦਰੇ ਕੱਪੜੇ ਨਾਲ਼ ਵੀ ਉਹਨੂੰ ਤਕਲੀਫ਼ਦੇਹ ਸਰਸਰਾਹਟ ਮਹਿਸੂਸ ਹੁੰਦੀ ਸੀ।

ਗ਼ੁਸਲਖਾਨੇ ਵਿੱਚ ਨਹਾਉਂਦੇ ਵਕਤ ਜਾਂ ਰਸੋਈ ਵਿੱਚ ਜਦੋਂ ਕੋਈ ਹੋਰ ਮੌਜੂਦ ਨਾ ਹੋਵੇ ਮੋਮਿਨ ਆਪਣੇ ਝੱਗੇ ਦੇ ਬਟਨ ਖੋਲ੍ਹ ਕੇ ਉਨ੍ਹਾਂ ਗੋਲੀਆਂ ਨੂੰ ਗ਼ੌਰ ਨਾਲ਼ ਵੇਖਦਾ ਸੀ। ਹੱਥਾਂ ਨਾਲ਼ ਮਸਲਦਾ ਸੀ। ਦਰਦ ਹੁੰਦਾ, ਟੀਸਾਂ ਉੱਠਦੀਆਂ। ਉਸਦਾ ਸਾਰਾ ਜਿਸਮ ਫਲਾਂ ਨਾਲ਼ ਲੱਦੇ ਹੋਏ ਦਰਖਤ ਵਾਂਗ ਜਿਸ ਨੂੰ ਜ਼ੋਰ ਨਾਲ਼ ਹਿਲਾਇਆ ਗਿਆ ਹੋਵੇ, ਕੰਬ ਕੰਬ ਜਾਂਦਾ। ਪਰ ਇਸਦੇ ਬਾਵਜੂਦ ਉਹ ਇਸ ਦਰਦ ਪੈਦਾ ਕਰਨ ਵਾਲ਼ੀ ਖੇਡ ਵਿੱਚ ਮਸ਼ਗੂਲ ਰਹਿੰਦਾ ਸੀ। ਕਦੇ ਕਦੇ ਜ਼ਿਆਦਾ ਦਬਾਉਣ ਉੱਤੇ ਇਹ ਗੋਲੀਆਂ ਪਿਚਕ ਜਾਂਦੀਆਂ ਅਤੇ ਉਨ੍ਹਾਂ ਦੇ ਮੂੰਹ ਨਾਲ਼ ਲੇਸਦਾਰ ਲੇਸ ਨਿਕਲ ਆਉਂਦੀ। ਉਹਨੂੰ ਵੇਖ ਕੇ ਉਸਦਾ ਚਿਹਰਾ ਕੰਨ ਦੀਆਂ ਲੋਆਂ ਤੱਕ ਲਾਲ ਹੋ ਜਾਂਦਾ। ਉਹ ਸਮਝਦਾ ਕਿ ਉਸਤੋਂ ਕੋਈ ਗੁਨਾਹ ਹੋ ਗਿਆ ਹੈ।

ਗੁਨਾਹ ਅਤੇ ਸਵਾਬ ਦੇ ਬਾਰੇ ਮੋਮਿਨ ਦਾ ਇਲਮ ਬਹੁਤ ਸੀਮਤ ਸੀ। ਹਰ ਉਹ ਕਰਮ, ਜੋ ਇੱਕ ਇਨਸਾਨ ਦੂਜੇ ਇਨਸਾਨਾਂ ਦੇ ਸਾਹਮਣੇ ਨਾ ਕਰ ਸਕਦਾ ਹੋਵੇ, ਉਸਦੇ ਖ਼ਿਆਲ ਦੇ ਮੁਤਾਬਕ ਗੁਨਾਹ ਸੀ। ਇਸ ਲਈ ਜਦੋਂ ਸ਼ਰਮ ਦੇ ਮਾਰੇ ਉਸਦਾ ਚਿਹਰਾ ਕੰਨ ਦੀ ਲੌਆਂ ਤੱਕ ਲਾਲ ਹੋ ਜਾਂਦਾ ਤਾਂ ਉਹ ਝੱਟ ਨਾਲ਼ ਆਪਣੇ ਝੱਗੇ ਦੇ ਬਟਨ ਬੰਦ ਕਰ ਲੈਂਦਾ ਕਿ ਅੱਗੇ ਤੋਂ ਅਜਿਹੀ ਫ਼ਜ਼ੂਲ ਹਰਕਤ ਕਦੇ ਨਹੀਂ ਕਰੇਗਾ। ਐਪਰ ਇਸ ਅਹਿਦ ਦੇ ਬਾਵਜੂਦ ਦੂਜੇ ਤੀਸਰੇ ਰੋਜ਼ ਇਕੱਲ ਵਿੱਚ ਉਹ ਫਿਰ ਇਸ ਖੇਡ ਵਿੱਚ ਮਸ਼ਗੂਲ ਹੋ ਜਾਂਦਾ।

ਮੋਮਿਨ ਦਾ ਵੀ ਬਿਲਕੁਲ ਇਹੀ ਹਾਲ ਸੀ। ਉਹ ਕੁਝ ਦਿਨਾਂ ਤੋਂ ਮੋੜ ਮੁੜਦਾ ਜ਼ਿੰਦਗੀ ਦੇ ਇੱਕ ਅਜਿਹੇ ਰਸਤੇ ਉੱਤੇ ਆ ਨਿਕਲਿਆ ਸੀ ਜੋ ਜ਼ਿਆਦਾ ਲੰਮਾ ਤਾਂ ਨਹੀਂ ਸੀ, ਪਰ ਬੇਹੱਦ ਖਤਰਨਾਕ ਸੀ। ਉਸ ਰਸਤੇ ਉੱਤੇ ਉਸਦੇ ਕਦਮ ਕਦੇ ਤੇਜ਼ ਤੇਜ਼ ਉੱਠਦੇ ਸਨ, ਕਦੇ ਸਹਿਜੇ-ਸਹਿਜੇ।

ਉਹ ਦਰਅਸਲ ਜਾਣਦਾ ਨਹੀਂ ਸੀ ਕਿ ਅਜਿਹੇ ਰਸਤਿਆਂ ਉੱਤੇ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਉਨ੍ਹਾਂ ਨੂੰ ਜਲਦੀ ਤੈਅ ਕਰ ਜਾਣਾ ਚਾਹੀਦਾ ਹੈ ਜਾਂ ਕੁਝ ਵਕਤ ਲੈ ਕੇ ਸਹਿਜੇ ਸਹਿਜੇ ਇੱਧਰ ਉੱਧਰ ਦੀਆਂ ਚੀਜ਼ਾਂ ਦਾ ਸਹਾਰਾ ਲੈ ਕੇ ਤੈਅ ਕਰਨਾ ਚਾਹੀਦਾ ਹੈ। ਮੋਮਿਨ ਦੇ ਨੰਗੇ ਪੈਰਾਂ ਦੇ ਹੇਠਾਂ ਆਉਣ ਵਾਲ਼ੇ ਸ਼ਬਾਬ ਦੀਆਂ ਗੋਲ ਗੋਲ ਚੀਕਣੀਆਂ ਬੰਟੀਆਂ ਫਿਸਲ ਰਹੀਆਂ ਸਨ। ਉਹ ਆਪਣਾ ਸੰਤੁਲਨ ਬਰਕਰਾਰ ਨਹੀਂ ਰੱਖ ਸਕਦਾ ਸੀ।

10 | ਅਫ਼ਸਾਨੇ ਅਤੇ ਡਰਾਮੇ

10 / ਅਫ਼ਸਾਨੇ ਅਤੇ ਡਰਾਮੇ