ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਤੇ ਆਦੀ ਹੋਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਟੀਕੇ ਲੈਣ ਨਾਲ ਇਨਫ਼ੈਕਸ਼ਨ ਆਦਿ ਦਾ ਖਤਰਾ ਵੀ ਬਰਕਰਾਰ ਰਹਿੰਦਾ ਹੈ। ਇੱਕ ਵਾਰ ਜਦੋਂ ਕੋਈ ਨਸ਼ੇ ਦਾ ਆਦੀ ਬਣ ਜਾਂਦਾ ਹੈ ਤਾਂ ਉਸਦੀ ਬਾਕੀ ਦੀ ਜ਼ਿੰਦਗੀ ਦਾ ਸਫ਼ਰ ਬਾਹਰੀ ਤੱਥਾਂ 'ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਉਹ ਕਿਹੜਾ ਨਸ਼ਾ ਲੈਂਦਾ ਹੈ ਅਤੇ ਕਿਸ ਤਰ੍ਹਾਂ ਲੈਂਦਾ ਹੈ, ਉਸਦਾ ਸਮਾਜਿਕ ਸਰਕਲ ਕਿਹੋ ਜਿਹਾ ਹੈ, ਆਦਿ। ਅਲੱਗ-ਅਲੱਗ ਤਰ੍ਹਾਂ ਦੇ ਲਾਈਫ਼ ਸਟਾਈਲ ਇਨ੍ਹਾਂ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਜੀਵਨ ਸ਼ੈਲੀ ਇਕੋ ਜਿਹੀ ਨਹੀਂ ਹੁੰਦੀ। ਸਮਾਜਿਕਤਾ, ਅਨੁਸ਼ਾਸਨ, ਜੁਰਮ, ਕੰਮ ਪ੍ਰਤੀ ਰਵੱਈਆ ਸਭ ਕਾਸੇ ਵਿੱਚ ਬਹੁਤ ਵਖਰੇਵਾਂ ਹੁੰਦਾ ਹੈ। ਅਫ਼ੀਮ ਪੋਸਤ ਆਦਿ ਖਾਣ ਵਾਲੇ ਅਕਸਰ ਆਪਣੀ ਜ਼ਿੰਦਗੀ ਵਿੱਚ ਅਤੇ ਸਮਾਜ ਵਿੱਚ ਰਚੇ-ਮਿਚੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਾਕੀ ਲੋਕਾਂ ਨਾਲੋਂ ਵੱਖਰਾ ਨਹੀਂ ਹੁੰਦਾ ਅਤੇ ਉਹ ਕੋਈ ਆਪਣਾ ਵੱਖਰਾ ਉਪ-ਸਮਾਜ ਨਹੀ ਸਿਰਜਦੇ। ਦੂਸਰੇ ਪਾਸੇ ਕੁਝ ਮਰੀਜ਼ (ਖਾਸ ਕਰ ਕੇ ਹੈਰੋਇਨ ਜਾਂ ਟੀਕੇ ਲਗਾਉਣ ਵਾਲੇ ਸਮਾਜ ਦੀ ਮੁੱਖ ਧਾਰਾ ਤੋਂ ਅਲੱਗ ਹੋ ਜਾਂਦੇ ਹਨ ਅਤੇ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਅਪਰਾਧ ਤੇ ਨਸ਼ਾ - ਦੋ ਹੀ ਅਹਿਮ ਮੁੱਦੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੰਚਾਲਤ ਕਰਦੇ ਹਨ। ਇਨ੍ਹਾਂ ਦੇ ਵਿੱਚ ਵਿਚਾਲੇ ਦੋ ਹੋਰ ਗਰੁੱਪ ਆਉਂਦੇ ਇੱਕ ਉਹ ਜੌ ਥੌੜ੍ਹਾ ਬਹੁਤਾ ਦਖਲ ਉਪਰੋਕਤ ਦੋਨੋ ਗਰੁੱਪਾਂ ਵਿੱਚ ਰੱਖਦੇ ਹਨ ਅਤੇ ਦੂਸਰਾ ਗਰੁੱਪ ਉਨ੍ਹਾਂ ਦਾ ਹੈ ਜੋ ਨਸ਼ਾ ਤਾਂ ਕਰਦੇ ਹਨ ਪਰ ਇਸ ਵਾਸਤੇ, ਅਪਰਾਧੀ ਗਤੀਵਿਧੀਆਂ ਵਿੱਚ ਦਾਖਲ ਨਹੀ ਹੁੰਦੇ ਬਲਕਿ ਦੂਸਰਿਆਂ ਦੇ ਸਹਾਰੇ ਉਤੇ ਜਾ ਵੈਲਫ਼ੇਅਰ ਸਰਵਿਸਿਜ਼ 'ਤੇ ਨਿਰਭਰ ਕਰਦੇ ਹਨ – ਜਿਵੇਂ ਕੁਝ ਅਖੌਤੀ ਸਾਧੂ-ਸਨਿਆਸੀ ਜਾਂ ਹੋਰ ਸਮਾਜ ਵਲੋਂ ਉਦਾਸੀਨ, ਇਕੱਲੇ ਕਾਰੇ ਰਹਿਣ ਵਾਲੇ ਨਸ਼ੇ ਦੇ ਆਦੀ ਵਿਅਕਤੀ। - ਹਨ - - 10 -