ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦਾ ਹੈ ਅਤੇ ਜਾਣਬੁੱਝ ਕੇ ਵੀ (ਆਤਮ ਹੱਤਿਆ ਕਰਨ ਲਈ)। ਅਪਰਾਧ ਅਪਰਾਧ ਅਤੇ ਅਫ਼ੀਮ/ਹੈਰੋਇਨ ਦਾ ਰਿਸ਼ਤਾ ਬੜਾ ਜਟਿਲ ਹੈ ਪਰ ਅਫ਼ੀਮ/ਹੈਰੋਇਨ ਦੇ ਦਿਮਾਗੀ/ਮਾਨਸਿਕ ਅਸਰ ਨਾਲ ਇਸਦਾ ਕੋਈ ਸਬੰਧ ਨਹੀਂ। ਅਲਕੋਹਲ (ਸਰਾਬ) ਇਨਸਾਨ ਦੀਆ ਹਿੰਸਾਤਮਕ ਰੁਚੀਆਂ ਨੂੰ ਭੜਕਾਉਂਦੀ ਹੈ, ਪਰ ਅਫ਼ੀਮ ਅਜਿਹਾ ਨਹੀਂ ਕਰਦੀ ਬਲਕਿ ਅਜਿਹੀਆ ਰੁਚੀਆ ਨੂੰ ਦਬਾਉਂਦੀ ਹੀ ਹੈ। ਹੈਰੋਇਨ/ਅਫ਼ੀਮ ਨਾਲ ਸਬੰਧਤ ਅਪਰਾਧ ਅਤੇ ਹਿੰਸਾ ਇਨ੍ਹਾਂ ਨਸ਼ਿਆ ਦੀ ਸਮਗਲਿੰਗ ਨਾਲ ਜਾਂ ਵਿਅਕਤੀਗਤ ਪੱਧਰ 'ਤੇ ਇਸਨੂੰ ਪ੍ਰਾਪਤ ਕਰਨ ਜਾ ਖਰੀਦਣ ਨਾਲ ਜੁੜਿਆ ਹੋਇਆ ਹੈ। ਇਹ ਨਸ਼ੇ ਏਨੇ ਮਹਿੰਗੇ ਹਨ ਕਿ ਆਮ ਆਦਮੀ ਦੀ ਖਰੀਦ ਸ਼ਕਤੀ ਤੋਂ ਬਾਹਰ ਹੁੰਦੇ ਹਨ। ਇਸੇ ਕਰਕੇ ਹੀ ਕਿਹਾ ਜਾਦਾ ਹੈ ਕਿ ਕਿਸੇ ਨੂੰ ਕੰਗਾਲ ਬਨਾਉਣਾ ਹੋਵੇ ਤਾਂ ਉਸਨੂੰ ਅਫ਼ੀਮਚੀ ਬਣਾ ਦਿਓ। ਪੈਸੇ ਉਧਾਰ ਲੈਣੇ ਤੇ ਫਿਰ ਵਾਪਸ ਨਾ ਦੇਣੇ, ਝੂਠ ਬੋਲ ਕੇ ਪੈਸੇ ਮੰਗਣੇ, ਚੋਰੀ ਕਰਨਾ, ਘਰ ਦਾ ਛੋਟਾ-ਮੋਟਾ ਸਮਾਨ ਚੋਰੀ ਛੁਪੇ ਵੇਚ ਦੇ ਣਾ ਫਿਰ ਦੂਸਰਿਆ ਦੇ ਘਰੀ ਚੋਰੀ, ਪਾਕੇਟਮਾਰੀ ਆਦਿ ਬਹੁਤ ਸਾਰੇ ਅਪਰਾਧ ਨਸ਼ਿਆ ਨੂੰ ਪ੍ਰਾਪਤ ਕਰਨ ਲਈ ਕੀਤੇ ਜਾਦੇ ਹਨ ਬਹੁਤੇ ਇਸ ਤਰ੍ਹਾਂ ਦੇ ਅਪਰਾਧ ਛੋਟੇ ਮੋਟੇ ਅਪਰਾਧਾਂ ਵਾਲੀ ਕੈਟਾਗਰੀ ਵਿੱਚ ਹੀ ਆਉਂਦੇ ਹਨ ਅਤੇ ਵਿਅਕਤੀਗਤ ਪੱਧਰ 'ਤੇ ਹੀ ਕੀਤੇ ਜਾਂਦੇ ਹਨ। ਪਰ ਜ਼ਿਆਦਾ ਚਿੰਤਾ ਵਾਲੇ ਅਪਰਾਧ, ਜ਼ਿਆਦਾ ਸੰਗਠਤ ਤੌਰ 'ਤੇ, ਅੰਡਰਵਲਡ ਵਲੋਂ ਕੀਤੇ ਜਾਂਦੇ ਹਨ। ਇਸ ਤੋਂ ਵੀ ਵੱਡਾ ਪੱਧਰ ਹੈ ... ਕਈ ਦੇਸ਼ਾ ਦੀ ਕਿਸਮਤ ਦਾ ਫ਼ੈਸਲਾ ਅਫ਼ੀਮ/ਹੈਰੋਇਨ ਨਾਲ ਹੀ ਜੁੜਿਆ ਹੋਇਆ ਹੈ। ਬਰਤਾਨਵੀ ਸਾਮਰਾਜ ਨੇ ਅਫ਼ੀਮ ਦੇ ਵਿਉਪਾਰ 'ਤੇ ਕਬਜਾ ਕਰਨ ਲਈ ਲੜਾਈਆਂ ਲੜੀਆਂ ਜੋ ‘ਓਪੀਅਮ ਵਾਰਜ਼ ਕਰ ਕੇ ਜਾਣੀਆ ਜਾਦੀਆਂ ਹਨ। ਹਾਗਕਾਂਗ 'ਤੇ ਕਬਜ਼ਾ ਇਨ੍ਹਾਂ ਲੜਾਈਆਂ ਦਾ ਹੀ ਸਿੱਟਾ ਸੀ। (ਅੱਜ) ‘ਸੁਨਿਹਰੀ ਤਿਕੋਣ' ਤੇ 'ਸੁਨਹਿਰੀ ਅਰਧਚੰਦ' ਦੀ ਪ੍ਰੀਭਾਸ਼ਾ 12