ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਫੀਮ ਦੀ ਪੈਦਾਵਾਰ ਅਤੇ ਉਸਦੇ ਵਿਉਪਾਰ (ਸਮਗਲਿੰਗ) ਦੇ ਰੂਟ ਨਾਲ ਹੀ ਜੁੜੀ ਹੋਈ ਹੈ। ਅੰਤਰ-ਰਾਸ਼ਟਰੀ ਅੱਤਵਾਦ ਅਤੇ ਹੈਰੋਇਨ ਦੀ ਸਮਗਲਿੰਗ ਦਾ ਆਪਸੀ ਰਿਸ਼ਤਾ ਜੱਗ ਜਾਹਿਰ ਹੈ। ਅੰਤਰ ਰਾਸ਼ਟਰੀ ਅੰਡਰ ਵਰਲਡ (ਜ਼ੁਰਮ ਸੰਗਠਨਾ) ਵਿੱਚ ਹੈਰੋਇਨ ਦੀ (ਮਾਨਤਾ) ਕਰੰਸੀ (ਸਿੱਕੇ) ਵਾਲੀ ਹੈ। ਮੇਰਫ਼ੀਨ ਦੀ ਤੋੜ ਕਿਸੇ ਵੀ ਦਵਾਈ ਜਾ ਪਦਾਰਥ ‘ਤੇ ਨਿਰਭਰਤਾ ਦਾ ਮਤਲਬ ਹੈ ਕਿ ਉਹ ਪਦਾਰਥ ਨਾ ਮਿਲਣ 'ਤੇ ਸਰੀਰ ਵਿੱਚ ਕੁਝ ਖਾਸ ਕਿਸਮ ਦੇ ਲੱਛਣ ਹੁੰਦਾ ਹੋ ਜਾਂਦੇ ਹਨ ਜਿਨ੍ਹਾ ਨੂੰ 'ਵਿਦਡਰਾਅਲ ਸਿੰਡਰਮ' ਜਾ ਆਮ ਭਾਸ਼ਾ ਵਿੱਚ, "ਤੋੜ, ਕਿਹਾ ਜਾਂਦਾ ਹੈ। ਕਿਸੇ ਵੀ ਦਵਾਈ ਦੀ ਤੋੜ, ਉਸਦੇ ਸਰੀਰ ਉਪਰ ਅਸਰ 'ਤੇ ਨਿਰਭਰ ਕਰਦੀ ਹੈ। ਆਮ ਹਾਲਤਾ ਵਿੱਚ ਕਿਸੇ ਦਵਾਈ ਦਾ ਸਰੀਰ ਉੱਪਰ ਜੋ ਅਸਰ ਹੁੰਦਾ ਹੈ, ਤੋੜ ਬਿਲਕੁਲ ਉਸਤੋਂ ਉਲਟ ਲੱਛਣਾ ਵਿੱਚ ਜਾਹਰ ਹੁੰਦੀ ਹੈ। ਮੋਰਫੀਨ ਦੀ ਤੋੜ ਦੂਸਰੀਆ ਸਭ ਦਵਾਈਆ ਅਤੇ ਨਸ਼ੀਲੀਆਂ ਵਸਤਾਂ ਨਾਲ ਪੀੜਾਦਾਇਕ ਅਤੇ ਲੰਮੇਰੀ ਹੁੰਦੀ ਹੈ। ਮੋਰਫੀਨ ਨਾ ਛੱਡ ਸਕਣ ਦਾ ਸ਼ਾਇਦ ਸਭ ਤੋਂ ਵੱਡਾ ਕਾਰਨ ਤੋੜ ਨੂੰ ਨਾ ਸਹਾਰ ਸਕਣਾ ਹੀ ਹੁੰਦਾ ਹੈ। ਤੋੜ ਦੀ ਤੀਬਰਤਾ, ਨਿਰਭਰਤਾ ਵਾਲੀ ਦਵਾਈ ਦੀ ਡੰਜ ਅਤੇ ਮਰੀਜ ਕਿੰਨੀ ਦੇਰ ਤੋਂ ਇਸਦਾ ਇਸਤੇਮਾਲ ਕਰ ਰਿਹਾ ਸੀ, ਇਸ 'ਤੇ ਨਿਰਭਰ ਕਰਦੀ ਹੈ। ਤੋੜ ਦੇ ਲੱਛਣ, ਮੌਰਫ਼ੀਨ ਦੀ ਡਜ ਤੋਂ ਅੱਠ ਤੋ ਬਾਰਾ ਘੰਟੇ ਬਾਅਦ ਸ਼ੁਰੂ ਹੋ ਜਾਂਦੇ ਹਨ ਅਤੇ ਦੂਸਰੇ ਤੇ ਤੀਸਰੇ ਦਿਨ ਆਪਣੀ ਚਰਮ ਸੀਮਾ 'ਤੇ ਹੁੰਦੇ ਹਨ ਅਤੇ ਉਸਤੋਂ ਬਾਅਦ ਘਟਣੇ ਸ਼ੁਰੂ ਹੋ ਜਾਂਦੇ ਹੈ। ਇੱਕ ਤੋਂ ਦੋ ਹਫ਼ਤਿਆ ਦੇ ਅੰਦਰ ਸਾਰੇ ਮੁੱਖ ਲੱਛਣ ਦੂਰ ਹੋ ਜਾਂਦੇ ਹਨ ਲੇਕਿਨ ਤੜ ਦੀ ਕੁਝ ਰਹਿੰਦ-ਖੂਹੰਦ ਕਈ ਮਹੀਨਿਆ ਤੱਕ ਜਾਰੀ ਰਹਿ ਸਕਦੀ ਹੈ। ਇਲਾਜ ਵਾਸਤੇ ਆਏ ਮਰੀਜਾ ਵਿੱਚ ਡੇਜ ਨੂੰ ਵਧਾ ਕੇ ਦੱਸਣ ਦੀ 13