ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਵਿਰਤੀ ਪਾਈ ਜਾਂਦੀ ਹੈ। ਅਜਿਹਾ ਕਰ ਕੇ ਉਨ੍ਹਾਂ ਦੀ ਉਮੀਦ ਹੁੰਦੀ ਹੈ ਕਿ ਉਨ੍ਹਾ ਨੂੰ ਜ਼ਿਆਦਾ ਦਵਾਈ ਦਿੱਤੀ ਜਾਵੇਗੀ। ਵਾਰਡ ਅੰਦਰ ਚੋਰੀ ਛੁਪੇ ਨਸੇ ਲੈ ਆਉਣਾ ਜਾਂ ਆਪਣੇ ਨਜਦੀਕੀ ਰਿਸ਼ਤੇਦਾਰਾਂ ਨੂੰ ਮਜਬੂਰ ਕਰਨਾ ਕਿ ਜਦੋਂ ਉਹ ਹਸਪਤਾਲ ਉਨ੍ਹਾਂ ਨੂੰ ਮਿਲਣ ਆਉਣ ਤਾ ਨਸ਼ਾ ਚੋਰੀ ਛੁਪੇ ਉਨ੍ਹਾਂ ਤੱਕ ਪਹੁੰਚਾ ਦੇਣ ਵਾਰ ਵਾਰ ਦਰਦ ਜਾਂ ਬੇਚੇਨੀ ਦੀ ਸ਼ਿਕਾਇਤ ਕਰਨਾ ਅਤੇ ਟੀਕਾ ਲਗਵਾਉਣ ਲਈ ਜਿੰਦ ਕਰਨਾ ਇਹ ਆਮ ਮੁਸ਼ਕਿਲਾਂ ਹਨ ਜਿਹੜੀਆ ਹੈਰੋਇਨ ਜਾ ਟੀਕੇ ਲਗਾਉਣ ਦੇ ਆਦੀ ਮਰੀਜਾ ਦੇ ਇਲਾਜ ਦੌਰਾਨ ਵਾਰਡ ਦੇ ਅਮਲੇ ਨੂੰ ਦਰਪੇਸ਼ ਆਉਂਦੀਆਂ ਹਨ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਅਜਿਹੇ ਮਰੀਜਾ ਦੀ ਇੱਛਾ ਸ਼ਕਤੀ ਇਲਾਜ ਦੇ ਪਹਿਲੇ ਕੁਝ ਦਿਨਾਂ ਵਿੱਚ ਬਹੁਤ ਅਸਥਿਰ ਹੁੰਦੀ ਹੈ। ਜਿੰਦਗੀ ਵਿੱਚ ਬਾਕੀ ਅਹਿਮ ਫੈਸਲਿਆ ਵਾਂਗ ਇਲਾਜ ਕਰਵਾਉਣ ਅਤੇ ਇੱਕ ਵੱਖਰੀ ਨਸ਼ਾ-ਰਹਿਤ ਜਿੰਦਗੀ ਜਿਉਣ ਦੇ ਫ਼ੈਸਲੇ ਟਕਰਾਉਂਦੇ ਰਹਿੰਦੇ ਹਨ। ਅਜਿਹੇ ਮਰੀਜਾ ਦਾ ਇਲਾਜ ਕਰਨ ਵਾਲੇ ਡਾਕਟਰੀ ਅਤੇ ਪੈਰਾ-ਮੈਡੀਕਲ ਅਮਲੇ ਵਿੱਚ ਬਹੁਤ ਧੀਰਜ ਅਤੇ ਸਹਿਣਸ਼ੀਲਤਾ ਦੀ ਜ਼ਰੂਰਤ ਹੁੰਦੀ ਹੈ। ਖਾਸ ਸਿਖਲਾਈ ਪ੍ਰਾਪਤ ਅਮਲਾ ਹੀ ਅਜਿਹੇ ਮਰੀਜ਼ਾ ਦਾ ਇਲਾਜ ਕਰ ਸਕਦਾ ਹੈ। ਤੋੜ ਦੇ ਲੱਛਣ ● - ਨਸ਼ਾ ਲੈਣ ਦੀ ਪ੍ਰਬਲ ਇੱਛਾ ਜਿਸਨੂੰ 'ਕਰੇਵਿੰਗ' ਕਿਹਾ ਜਾਂਦਾ ਹੈ। ਘਬਰਾਹਟ ਅਤੇ ਬੇਚੈਨੀ। ਚਿੜਚਿੜਾਪਣ ਅਤੇ ਉਦਾਸੀ ਜਾਂ ਮਨ ਖਰਾਬ ਹੋਣਾ। ਉਬਾਸੀਆਂ। ਪਸੀਨਾ ਆਉਣਾ – ਠੰਡੀਆ ਤ੍ਰੇਲੀਆਂ। - ਅੱਖਾਂ 'ਚੋਂ ਪਾਣੀ ਆਉਣਾ। ਨੱਕ 'ਚੋਂ ਪਾਣੀ ਵਗਣਾ ਅਤੇ ਛਿੱਕਾਂ ਆਉਣੀਆਂ।